Home Faridkot ਕੈਪਟਨ ਸਰਕਾਰ ਲੋਕਾਂ ਦੀ ਹਮਦਰਦ- ਸੁਰਜੀਤ ਸਿੰਘ ਢਿੱਲੋਂ

ਕੈਪਟਨ ਸਰਕਾਰ ਲੋਕਾਂ ਦੀ ਹਮਦਰਦ- ਸੁਰਜੀਤ ਸਿੰਘ ਢਿੱਲੋਂ

24 ਅਪ੍ਰੈਲ ਤੱਕ ਵਿਕ ਚੁੱਕੀ ਜਿਨਸ ਦੀ ਕਿਸਾਨਾਂ ਨੂੰ ਹੋ ਚੁੱਕੀ ਹੈ ਅਦਾਇਗੀ

158
SHARE

ਮੰਡੀਆਂ ਵਿਚੋਂ ਕਣਕ ਦੀ ਸਮੇਂ ਸਿਰ ਹੋ ਰਹੀ ਹੈ ਚੁਕਵਾਈ
ਸਾਦਿਕ (ਜਸਵਿੰਦਰ ਸੰਧੂ) “ਕੈਪਟਨ ਸਰਕਾਰ ਲੋਕਾਂ ਦੀ ਹਮਦਰਦ ਸਰਕਾਰ ਹੈ” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਢਿੱਲੋਂ ਸੀਨੀਅਰ ਕਾਂਗਰਸ ਆਗੂ ਨੇ ਮੁਮਾਰਾ ਦੀ ਦਾਣਾ ਮੰਡੀ ‘ਚ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਵਕਤ ਮੀਡੀਆ ਨਾਲ ਗੱਲ ਕਰਦਿਆਂ ਕੀਤਾ. ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਾਂ ਆਵੇ. ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਦੀ ਸਰਕਾਰ ਹੀ ਅਜਿਹੀ ਸਰਕਾਰ ਹੈ ਜਿਸ ਦੇ ਹੁੰਦਿਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਕਦੇ ਖਰਾਬ ਨਹੀਂ ਹੋਣਾ ਪਿਆ ਅਤੇ ਜਿਨਸਾਂ ਦੀ ਚੁਕਵਾਈ ਵੀ ਸਹੀ ਸਮੇਂ ਸਿਰ ਹੁੰਦੀ ਆ ਰਹੀ ਹੈ.
ਉਨ੍ਹਾਂ ਦੱਸਿਆ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੀਆਂ ਜਿਨਸਾਂ ਦੀ ਸਮੇਂ-ਸਿਰ ਚੁਕਵਾਈ ਦੇ ਨਾਲ-ਨਾਲ ਕਿਸਾਨਾਂ ਦੀਆਂ ਫਸਲਾਂ ਦੀ ਅਦਾਇਗੀ ਵੀ ਸਮੇਂ ਸਿਰ ਹੋ ਰਹੀ ਹੈ. ਉਨ੍ਹਾਂ ਦੱਸਿਆ ਕਿ 24 ਅਪ੍ਰੈਲ ਤੱਕ ਵਿਕ ਚੁੱਕੀ ਕਣਕ ਦੀ ਅਦਾਇਗੀ ਕਿਸਾਨਾਂ ਨੂੰ ਹੋ ਚੁੱਕੀ ਹੈ ਅਤੇ ਬਾਕੀ ਅਦਾਇਗੀ ਵੀ ਸਮੇਂ ਸਿਰ ਕਰਨ ਲਈ ਸਰਕਾਰ ਵਚਨਬੱਧ ਹੈ. ਇਸ ਸਮੇਂ ਉਨ੍ਹਾਂ ਦੇ ਨਾਲ ਗੁਲਜੀਤ ਸਿੰਘ ਢਿੱਲੋਂ ਕਾਂਗਰਸੀ ਆਗੂ, ਗੁਰਲਾਲ ਸਿੰਘ ਢਿੱਲੋਂ, ਗੁਰਚੈਨ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਗਿੱਲ, ਮੇਜਰ ਸਿੰਘ ਮੁਮਾਰਾ ਅਤੇ ਹੋਰ ਕਾਂਗਰਸੀ ਵਰਕਰ ਮੋਜੂਦ ਸਨ.