Home Punjab ਬਠਿੰਡਾ ‘ਚ ਹਰਸਿਮਰਤ ਬਾਦਲ ਦਾ ਰਾਹ ਹੁੰਦਾ ਜਾ ਰਿਹੈ ਔਖਾ !

ਬਠਿੰਡਾ ‘ਚ ਹਰਸਿਮਰਤ ਬਾਦਲ ਦਾ ਰਾਹ ਹੁੰਦਾ ਜਾ ਰਿਹੈ ਔਖਾ !

ਬਠਿੰਡਾ ਹਲਕੇ 'ਚ ਕਾਲੀਆਂ ਝੰਡੀਆਂ ਨੇ ਮਾਰੀ ਮੱਤ

110
SHARE

ਬਠਿੰਡਾ (ਬਿਊਰੋ) ਕਾਲੀਆਂ ਝੰਡੀਆਂ ਸ਼੍ਰੋਮਣੀ ਅਕਾਲੀ ਦਲ ਲਈ ਨਮੋਸ਼ੀ ਬਣ ਰਹੀਆਂ ਹਨ ਖਾਸ ਕਰ ਬਠਿੰਡਾ ‘ਚ ਹਰਸਿਮਰਤ ਬਾਦਲ ਨੂੰ ਪੰਥਕ ਜਥੇਬੰਦੀਆਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਚੋਣ ਪ੍ਰਚਾਰ ਕਰਨ ਪਿੰਡਾਂ ਵਿੱਚ ਨਿਕਲੇ ਬੀਬੀ ਹਰਸਿਮਰਤ ਨੂੰ ਥਾਂ-ਥਾਂ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਹਨ ਕਾਰਣ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਤੇ ਹੋਰ ਪੰਥਕ ਮਾਮਲਿਆਂ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਬਾਦਲ ਪਰਿਵਾਰ ਖਿਲਾਫ ਰੋਹ. ਬੇਸ਼ੱਕ ਹਰਸਿਮਰਤ ਬਾਦਲ ਪਿਛਲੇ ਕੁਝ ਸਮੇਂ ਤੋਂ ਪਿੰਡਾਂ ਵਿੱਚ ਜਾਣ ਤੋਂ ਕੰਨੀ ਕਤਰਾਉਂਦੇ ਆ ਰਹੇ ਸਨ ਪਰ ਹੁਣ ਮਜਬੂਰੀ ਵੱਸ ਚੋਣ ਪ੍ਰਚਾਰ ਲਈ ਉਨ੍ਹਾਂ ਨੂੰ ਪਿੰਡਾਂ ਵਿੱਚ ਜਾਣਾ ਪੈ ਰਿਹਾ ਹੈ.
ਅੱਜ ਹਰਸਿਮਰਤ ਬਾਦਲ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਜਿਥੇ ਬਠਿੰਡਾ-ਅੰਮ੍ਰਿਤਸਰ ਹਾਈਵੇਅ ‘ਤੇ ਪਿੰਡ ਹਰਰਾਏਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਉਥੇ ਹੀ ਪਿੰਡ ਖੇਮੂਆਣਾ ਦੇ ਪ੍ਰੋਗਰਾਮ ਦੇ ‘ਚ ਵੀ ਲੋਕਾਂ ਨੇ ਹਰਸਿਮਰਤ ਬਾਦਲ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਿਥੇ ਕਾਫੀ ਹੰਗਾਮਾ ਵੀ ਹੋਇਆ. ਇੱਥੇ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਬਾਦਲ ਵੱਲੋਂ ਜਦੋਂ ਸੰਬੋਧਿਤ ਕੀਤਾ ਜਾ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ. ਇੰਨੇ ਵਿੱਚ ਹਰਸਿਮਰਤ ਬਾਦਲ ਦਾ ਇੱਕ ਸਮਰਥਕ ਤੈਸ਼ ਵਿੱਚ ਆ ਗਿਆ ਤੇ ਵਿਰੋਧੀ ਨਾਲ ਹੱਥੋਪਾਈ ਕਰਨ ਲੱਗ ਗਿਆ ਤਾਂ ਦੂਜੇ ਪਾਸਿਓਂ ਇੱਕ ਬਜ਼ੁਰਗ ਨੇ ਹਰਸਿਮਰਤ ਬਾਦਲ ਨੂੰ ਕਾਲੀ ਝੰਡੀ ਵਿਖਾਉਣੀ ਸ਼ੁਰੂ ਕਰ ਦਿੱਤੀ ਤਾਂ ਬੀਬੀ ਬਾਦਲ ਨੇ ਤੈਸ਼ ਵਿੱਚ ਆਕੇ ਕਿਹਾ ਕਿ ਇਹ ਝੰਡੀਆਂ ਉਨ੍ਹਾਂ ਨੂੰ ਜਾ ਕੇ ਦਿਖਾਓ ਜਿਨ੍ਹਾਂ ਨੇ ਤੁਹਾਡੇ ਨੀਲੇ ਕਾਰਡ ਕੱਟੇ ਹਨ ਅਤੇ ਇੰਨਾ ਕਹਿੰਦਿਆਂ ਫ਼ਤਹਿ ਬੁਲਾ ਕੇ ਸਭਾ ਸਮਾਪਤ ਕਰ ਦਿੱਤੀ.