Home Faridkot ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਨਰਲ ਅਬਜ਼ਰਵਰ ਸ਼੍ਰੀ ਡੈਨੀਅਲ ਕੈਂਡੂਲਨਾ ਫਰੀਦਕੋਟ ਪੁੱਜੇ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਨਰਲ ਅਬਜ਼ਰਵਰ ਸ਼੍ਰੀ ਡੈਨੀਅਲ ਕੈਂਡੂਲਨਾ ਫਰੀਦਕੋਟ ਪੁੱਜੇ

ਚੋਣਾਂ ਸੰਬੰਧੀ ਸ਼ਿਕਾਇਤਾਂ ਲਈ ਕੀਤਾ ਜਾ ਸਕਦਾ ਹੈ ਸੰਪਰਕ

84
SHARE

ਫਰੀਦਕੋਟ (ਬਿਊਰੋ) ਡਿਪਟੀ ਕਮਿਸ਼ਨਰ-ਕਮ ਜਿਲ੍ਹਾ ਚੋਣ ਅਫਸਰ ਸ਼੍ਰੀ ਕੁਮਾਰ ਸੋਰਭ ਰਾਜ ਆਈ.ਏ.ਐਸ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਲੋਕ ਸਭਾ ਹਲਕਾ-09 (ਅ:ਜ) ਫਰੀਦਕੋਟ ਲਈ ਜਨਰਲ ਅਬਜ਼ਰਵਰ ਸ਼੍ਰੀ ਡੈਨੀਅਲ ਕੈਂਡੂਲਨਾ ਜੋ ਕਿ ਝਾਰਖੰਡ ਕੇਡਰ ਦੇ ਆਈ.ਏ.ਐਸ.ਅਧਿਕਾਰੀ ਹਨ, ਫਰੀਦਕੋਟ ਵਿਖੇ ਪੁੱਜ ਗਏ ਹਨ।
ਸ਼੍ਰੀ ਸੋਰਭ ਰਾਜ ਨੇ ਦੱਸਿਆ ਕਿ ਜੇਕਰ ਕਿਸੇ ਨੇ ਚੋਣ ਜ਼ਾਬਤੇ ਸਬੰਧੀ ਕੋਈ ਸ਼ਿਕਾਇਤ ਦੇਣੀ ਹੈ ਜਾਂ ਕੋਈ ਗੱਲ ਧਿਆਨ ਵਿੱਚ ਲਿਆਉਣੀ ਹੈ, ਤਾਂ ਜਨਰਲ ਅਬਜ਼ਰਬਰ ਜੀ ਦੇ ਮੋਬਾਈਲ ਫੋਨ ਨੰਬਰ 99157-20526 ਜਾਂ ਲੈਂਡ ਲਾਈਨ 01639 254038 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਰੈਸਟ ਹਾਊਸ ਦੇ ਕਮਰਾ ਨੰ: 102 ਵਿਖੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸ੍ਰੀ ਰਵਿੰਦਰ ਕੁਮਾਰ ਐਕਸ.ਈ.ਐਨ ਜਨ ਸਿਹਤ ਉਨ੍ਹਾਂ ਦੇ ਨਾਲ ਲਾਈਜਨ ਅਫਸਰ ਲਗਾਏ ਗਏ ਹਨ ਦੇ ਨਾਲ ਮੋਬਾਈਲ ਨੰ: 98788 83040 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।