Home National ਬਲਾਤਕਾਰ ਮਾਮਲਾ ! ਆਸਾਰਾਮ ਦੇ ਮੁੰਡੇ ਨਾਰਾਇਣ ਸਾਈਂ ਨੂੰ ਉਮਰ ਕੈਦ ਦੀ...

ਬਲਾਤਕਾਰ ਮਾਮਲਾ ! ਆਸਾਰਾਮ ਦੇ ਮੁੰਡੇ ਨਾਰਾਇਣ ਸਾਈਂ ਨੂੰ ਉਮਰ ਕੈਦ ਦੀ ਸਜ਼ਾ

ਸਾਲ 2002 ਵਿੱਚ ਜਹਾਂਗੀਰਪੁਰਾ ਸਥਿਤ ਆਸ਼ਰਮ ‘ਚ ਇੱਕ ਭਗਤ ਨਾਲ ਬਲਾਤਕਾਰ ਕਰਨ ਦਾ ਲੱਗਾ ਸੀ ਇਲਜ਼ਾਮ

49
SHARE

ਨਵੀਂ ਦਿੱਲੀ (ਬਿਊਰੋ) ਇੱਕ ਭਗਤ ਨਾਲ ਬਲਾਤਕਾਰ ਮਾਮਲੇ ‘ਚ ਸੂਰਤ ਦੀ ਇੱਕ ਆਦਲਤ ਵਲੋਂ ਆਸਾਰਾਮ ਦੇ ਮੁੰਡੇ ਨਾਰਾਇਣ ਸਾਈਂ ਨੂੰ ਉਮਰ ਕੈਦ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ. ਜਿਕਰਯੋਗ ਹੈ ਕਿ ਅਦਾਲਤ ਨੇ 26 ਅਪਰੈਲ ਨੂੰ ਨਰਾਇਣ ਸਾਈ ਨੂੰ ਦੋਸ਼ੀ ਠਹਿਰਾਇਆ ਸੀ ਤੇ 30 ਅਪਰੈਲ ਨੂੰ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਸੀ. ਨਾਰਾਇਣ ਸਾਈਂ ਬਲਾਤਕਾਰ ਦੇ ਮਾਮਲੇ ਵਿੱਚ ਜੋਧਪੁਰ ਜੇਲ੍ਹ ਵਿੱਚ ਬੰਦ ਹਨ.
ਜਿਕਰਯੋਗ ਹੈ ਕਿ ਨਾਰਾਇਣ ਸਾਈ ਉੱਤੇ ਜਹਾਂਗੀਰਪੁਰਾ ਸਥਿਤ ਆਸ਼ਰਮ ‘ਚ ਇੱਕ ਭਗਤ ਨਾਲ ਸਾਲ 2002 ਵਿੱਚ ਬਲਾਤਕਾਰ ਦਾ ਇਲਜ਼ਾਮ ਲੱਗਾ ਸੀ ਇਸ ਤੋਂ ਇਲਾਵਾ ਉਸ ਉੱਤੇ ਸਾਲ 2004 ਤੱਕ ਵਾਰ-ਵਾਰ ਛੇੜਛਾੜ ਦਾ ਵੀ ਇਲਜ਼ਾਮ ਸੀ. ਉਸ ਤੋਂ ਬਾਅਦ ਨਰਾਇਣ ਸਾਈ ਨੇ ਆਪਣੇ ਸਾਥੀਆਂ ਨਾਲ ਮਿਲਕੇ ਪੀੜਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ ਜਿਸ ਦੇ ਸਬੰਧ ‘ਚ ਪੀੜਿਤਾ ਵੱਲੋਂ 6 ਅਕਤੂਬਰ, 2013 ਨੂੰ ਸੂਰਤ ‘ਚ ਨਾਰਾਇਣ ਸਮੇਤ ਹੋਰ ਸੱਤ ਲੋਕਾਂ ਖਿਲਾਫ ਐਫਆਈਆਰ ਕਰਵਾਈ ਗਈ ਸੀ. 4 ਦਸੰਬਰ, 2013 ਨੂੰ ਨਰਾਇਣ ਸਾਈ ਤੇ ਉਸ ਦੇ ਡਰਾਈਵਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਨਾਰਾਇਣ ਸਾਈ ਜੇਲ੍ਹ ‘ਚ ਸੀ ਤੇ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ. ਇਸ ਤੋਂ ਇਲਾਵਾ ਅਦਾਲਤ ਨੇ ਸ਼ੁੱਕਰਵਾਰ ਨੂੰ ਨਾਰਾਇਣ ਸਾਈਂ ਦੇ ਇਲਾਵਾ ਤਿੰਨ ਮਹਿਲਾਵਾਂ ਸਮੇਤ ਚਾਰ ਸਹਿਯੋਗੀਆਂ ਨੂੰ ਵੀ ਦੋਸ਼ੀ ਠਹਿਰਾਇਆ ਸੀ ਇਸ ਮਾਮਲੇ ਵਿੱਚ ਕੁੱਲ 11 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 6 ਨੂੰ ਬਰੀ ਕਰ ਦਿੱਤਾ ਗਿਆ ਹੈ.