Home Faridkot ਸਾਦਿਕ ਦੀ ਅਨਾਜ਼ ਮੰਡੀ ਵਿੱਚ ਮਜਦੂਰਾਂ ਨੇ ਮਨਾਇਆ ਮਈ ਦਿਵਸ,

ਸਾਦਿਕ ਦੀ ਅਨਾਜ਼ ਮੰਡੀ ਵਿੱਚ ਮਜਦੂਰਾਂ ਨੇ ਮਨਾਇਆ ਮਈ ਦਿਵਸ,

ਮਈ ਦਿਵਸ ਮੌਕੇ ਸੁਰਜੀਤ ਸਿੰਘ ਢਿੱਲੋਂ ਨੇ ਅਦਾ ਕੀਤੀ ਝੰਡਾ ਲਹਿਰਾਉਣ ਦੀ ਰਸਮ

97
SHARE

ਸਾਦਿਕ (ਜਸਵਿੰਦਰ ਸੰਧੂ) ਅੱਜ ਸਾਦਿਕ ਦੀ ਅਨਾਜ ਮੰਡੀ ਵਿੱਚ ਮਜਦੂਰਾਂ ਵੱਲੋਂ ਇਕੱਠੇ ਹੋਕੇ ਮਈ ਦਿਵਸ ਮਨਾਇਆ ਗਿਆ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸੁਰਜੀਤ ਸਿੰਘ ਢਿੱਲੋ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅਦਾ ਕੀਤੀ.
ਇਸ ਮੌਕੇ ਉਨ੍ਹਾਂ ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਈ ਦਿਵਸ ਮੌਕੇ ਮਜਦੂਰਾਂ ਨੂੰ ਵਧਾਈ ਦਿੱਤੀ ਅਤੇ ਮਜਦੂਰ ਵਰਗ ਦੀ ਸਮਾਜ ਵਿੱਚ ਮਹੱਤਤਾ ਬਾਰੇ ਵੀ ਚਾਨਣਾਂ ਪਾਇਆ ਗਿਆ.
ਇਸ ਮੌਕੇ ਉਨ੍ਹਾ ਦੇ ਨਾਲ ਗੁਲਜੀਤ ਸਿੰਘ ਢਿੱਲੋਂ, ਲਖਵੀਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਗੁਰਲਾਲ ਸਿੰਘ ਢਿੱਲੋਂ, ਗੁਰਨਾਮ ਸਿੰਘ ਕਾਮਰੇਡ, ਹਰਜਿੰਦਰ ਸਿੰਘ, ਜਗਦੀਸ਼ ਸ਼ਰਮਾ, ਰਾਜਦੀਪ ਸ਼ਰਮਾ, ਵੀਰ ਸਿੰਘ ਢਿੱਲੋਂ, ਗੁਰਜੰਟ ਸਿੰਘ ਘੁੱਦੂ ਵਾਲਾ, ਚੰਦ ਸਿੰਘ, ਸਤਪਾਲ ਸਿੰਘ, ਸੰਦੀਪ ਗੁਲਾਟੀ, ਪੱਪੂ ਸਿੰਘ, ਦਿਲਬਾਗ ਸਿੰਘ, ਅਜੀਤ ਸਿੰਘ ਪ੍ਰਧਾਨ, ਕੇਵਲ ਸਿੰਘ ਸਕੱਤਰ, ਕਾਲਾ ਸਿੰਘ ਮੈਂਬਰ, ਸਾਦਿਕ, ਬਿੰਦਰ ਸਿੰਘ, ਸਰਬਣ ਸਿੰਘ ਅਤੇ ਸਤਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜਦੂਰ ਹਾਜਰ ਸਨ.