Home National ਰਾਫਾਲ ਮਾਮਲੇ ‘ਚ ਮੋਦੀ ਸਰਕਾਰ ਵੱਲੋਂ ਸੁਪਰੀਮ ਕੋਰਟ ‘ਚ ਨਵਾਂ ਹਲਫ਼ਨਾਮਾ ਦਾਖਿਲ,

ਰਾਫਾਲ ਮਾਮਲੇ ‘ਚ ਮੋਦੀ ਸਰਕਾਰ ਵੱਲੋਂ ਸੁਪਰੀਮ ਕੋਰਟ ‘ਚ ਨਵਾਂ ਹਲਫ਼ਨਾਮਾ ਦਾਖਿਲ,

ਸਰਕਾਰ ਰਾਫਾਲ ਸੌਦੇ ਸਬੰਧੀ ਦਸਤਾਵੇਜ਼ ਅਦਾਲਤ 'ਚ ਪੇਸ਼ ਕਰਨ ਲਈ ਤਿਆਰ

41
SHARE

ਨਵੀਂ ਦਿੱਲੀ (ਬਿਊਰੋ) ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਰਾਫਾਲ ਸਮੀਖਿਆ ਮਾਮਲੇ ‘ਚ ਇੱਕ ਨਵਾਂ ਹਲਫ਼ਨਾਮਾ ਦਾਖਲ ਕਰਦਿਆਂ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋ ਸੌਦੇ ਦੀ ਨਿਗਰਾਨੀ ਕਰਨ ਨੂੰ ਬਰਾਬਰ ਸੌਦੇਬਾਜ਼ੀ ਕਹਿਣਾ ਗਲਤ ਹੈ ਇਸ ਲਈ ਇਹ ਪਟੀਸ਼ਨ ਖਾਰਜ ਕੀਤੀ ਜਾਏ. ਕੇਂਦਰ ਸਰਕਾਰ ਨੇ ਇਹ ਵੀ ਕਿਹੈ ਕਿ ਪਟੀਸ਼ਨਕਰਤਾ ਨੇ ਗੁਪਤ ਦਸਤਾਵੇਜ਼ਾਂ ਦਾ ਖ਼ੁਲਾਸਾ ਕਰਕੇ ਦੇਸ਼ ਦੀ ਪ੍ਰਭੂਸੱਤਾ ਨੂੰ ਖ਼ਤਰੇ ਵਿੱਚ ਪਾਇਆ ਹੈ. ਸਰਕਾਰ ਨੇ ਕਿਹਾ ਕਿ ਸੁਰੱਖਿਆ ਸਬੰਧੀ ਗੁਪਤ ਰੱਖਣ ਵਾਲੇ ਦਸਤਾਵੇਜ਼ਾਂ ਦੇ ਜਨਤਕ ਖ਼ੁਲਾਸੇ ਨਾਲ ਦੇਸ਼ ਦੀ ਪ੍ਰਭੂਸੱਤਾ ਤੇ ਅਸਤਿੱਤਵ ਨੂੰ ਖ਼ਤਰਾ ਹੈ ਅਤੇ ਸੁਪਰੀਮ ਕੋਰਟ ਵੱਲੋਂ ਰਾਫਾਲ ਸੌਦੇ ਦੇ ਗੁਪਤ ਦਸਤਾਵੇਜ਼ਾਂ ਦੇ ਨਿਰੀਖਣ ਨਾਲ ਰੱਖਿਆ ਬਲਾਂ ਦੀ ਤਾਇਨਾਤੀ, ਪਰਮਾਣੂੰ ਕੇਂਦਰ, ਅੱਤਵਾਦੀ ਨਿਰੋਧਕ ਉਪਾਅ ਆਦਿ ਬਾਰੇ ਗੁਪਤ ਜਾਣਕਾਰੀਆਂ ਦੇ ਖੁਲਾਸੇ ਦਾ ਖ਼ਦਸ਼ਾ ਹੈ. ਇਸ ਤੋਂ ਸਪਸ਼ਟ ਹੈ ਕਿ ਕੇਂਦਰ ਸਰਕਾਰ ਆਪਣੇ ਪੁਰਾਣੇ ਰੁਖ਼ ਤੇ ਦਲੀਲਾਂ ‘ਤੇ ਕਾਇਮ ਹੈ.ਹਾਲਾਂਕਿ ਸਰਕਾਰ ਨੇ ਅਦਾਲਤ ਨੂੰ ਦੱਸਿਆ ਹੈ ਕਿ ਸਰਕਾਰ ਰਾਫਾਲ ਸੌਦੇ ਸਬੰਧੀ ਦਸਤਾਵੇਜ਼ ਅਦਾਲਤ ‘ਚ ਪੇਸ਼ ਕਰਨ ਲਈ ਤਿਆਰ ਹੈ ਪਰ ਰਾਫਾਲ ਮਾਮਲੇ ਤੇ ਪੁਨਰਵਿਚਾਰ ਪਟੀਸ਼ਨਾਂ ਦਾ ਕੋਈ ਆਧਾਰ ਨਹੀਂ ਇਸ ਲਈ ਸਾਰੀਆਂ ਪਟੀਸ਼ਨਾਂ ਖਾਰਜ ਕੀਤੀਆਂ ਜਾਣੀਆਂ ਚਾਹੀਦੀਆਂ ਹਨ.
ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਰਾਫਾਲ ਜਹਾਜ਼ ਸੌਦੇ ਵਿੱਚ ਕਥਿਤ ਘਪਲੇ ਦੀ ਪਟੀਸ਼ਨ ‘ਤੇ ਫੈਸਲਾ ਸੁਣਾਉਂਦਿਆਂ ਹੋਇਆਂ ਇਸ ਪ੍ਰਕਿਰਿਆ ਨੂੰ ਸਹੀ ਦੱਸਿਆ ਸੀ ਜਿਸ ਨੂੰ ਸਰਕਾਰ ਇਸ ਮਾਮਲੇ ਵਿੱਚ ਕਲੀਨ ਚਿੱਟ ਕਹਿ ਰਹੀ ਸੀ ਜਿਸ ਮਗਰੋਂ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਇੱਕ ਪੁਨਰ ਵਿਚਾਰ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਵਿੱਚ ਅਖ਼ਬਾਰਾਂ ਵਿੱਚ ਛਪੇ ਦਸਤਾਵੇਜ਼ ਤੇ ਸਰਕਾਰ ਵੱਲੋਂ ਅਦਾਲਤ ਨੂੰ ਜਮ੍ਹਾ ਕਰਵਾਏ ਗਲਤ ਕਾਗਜ਼ਾਂ ਦਾ ਹਵਾਲਾ ਦਿੱਤਾ ਗਿਆ ਸੀ.