Home Punjab ਪੰਜਾਬ ‘ਚ 10 ਤੋਂ 16 ਮਈ ਤੱਕ ਮੌਸਮ ਖਰਾਬ ਰਹਿਣ ਦੀ ਚੇਤਾਵਨੀ,

ਪੰਜਾਬ ‘ਚ 10 ਤੋਂ 16 ਮਈ ਤੱਕ ਮੌਸਮ ਖਰਾਬ ਰਹਿਣ ਦੀ ਚੇਤਾਵਨੀ,

ਧੂੜ ਭਰੀਆਂ ਹਵਾਵਾਂ ਚੱਲਣ ਅਤੇ ਗਰਜ ਚਮਕ ਦੇ ਨਾਲ ਬਾਰਸ਼ ਦੀ ਸੰਭਾਵਨਾ

48
SHARE

ਨਵੀਂ ਦਿੱਲੀ (ਬਿਊਰੋ) ਅੱਤ ਦੀ ਗਰਮੀ ਝੱਲ ਰਹੇ ਪੰਜਾਬ ਵਿੱਚ ਇਸ ਹਫ਼ਤੇ ਮੀਂਹ ਪੈਣ ਦੀ ਭਵਿੱਖਵਾਣੀ ਨਾਲ ਲੋਕਾਂ ਵਾਸਤੇ ਰਾਹਤ ਦੀ ਵੱਡੀ ਖ਼ਬਰ ਹੈ. ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੈੱਟ ਦਾ ਦਾਅਵਾ ਹੈ ਕਿ ਪੰਜਾਬ ਤੇ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਬਾਰਸ਼ ਹੋ ਸਕਦੀ ਹੈ ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ. ਦੂਜੇ ਪਾਸੇ ਕਣਕ ਦੀ ਦੇਰ ਨਾਲ ਹੋਈ ਵਾਢੀ ਕਰਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਜਿਸ ਕਰਕੇ ਇਹ ਖਬਰ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਵੀ ਹੈ.
ਏਜੰਸੀ ਵੱਲੋਂ ਕੀਤੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ 10 ਮਈ ਤੋਂ 16 ਮਈ ਤੱਕ ਧੂੜ ਭਰੀਆਂ ਹਵਾਵਾਂ ਚੱਲਣ ਅਤੇ ਗਰਜ ਚਮਕ ਦੇ ਨਾਲ ਬਾਰਸ਼ ਦੀ ਸੰਭਾਵਨਾ ਹੈ. ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਵੀ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ. ਹਿਮਾਚਲ ‘ਚ ਤਾਂ ਮੌਸਮ ਵਿਭਾਗ ਵੱਲੋਂ ਯੈਲੋ ਵੈਦਰ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਿਥੇ ਭਾਰੀ ਮੀਂਹ ਦੇ ਨਾਲ-ਨਾਲ ਝੱਖੜ-ਤੂਫਾਨ ਜਨਜੀਵਨ ਪ੍ਰਭਾਵਿਤ ਕਰ ਸਕਦਾ ਹੈ. ਇਥੇ ਇਹ ਜ਼ਿਕਰਯੋਗ ਹੈ ਕਿ ਅੱਜਕੱਲ ਪੰਜਾਬ ਦੇ ਬਹੁਤੇ ਹਿੱਸਿਆਂ ‘ਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚਿਆ ਹੋਇਆ ਹੈ ਜਿਸ ਕਰਕੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਆਸ ਹੈ.