Home Punjab ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਵਰਕਰਾਂ ਨੂੰ ਸਖਤ ਹਦਾਇਤ,...

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਵਰਕਰਾਂ ਨੂੰ ਸਖਤ ਹਦਾਇਤ, ਕਿਹਾ-

ਨਿਮਰ ਬਣਕੇ ਲੋਕਾਂ ਕੋਲ ਜਾਓ, ਮਿੰਨਤਾਂ ਕਰੋ, ਪੈਰੀਂ ਹੱਥ ਲਾਓ ਤੇ ਪਾਰਟੀ ਲਈ ਇੱਕ-ਇੱਕ ਵੋਟ ਲਿਆਓ

58
SHARE

ਜਲੰਧਰ (ਬਿਊਰੋ) ਬਰਗਾੜੀ ਬੇ-ਅਦਬੀ ਕਾਂਡ, ਫਿਰ ਗੋਲੀਕਾਂਡ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਤੇ ਲੋਕ-ਅਧਾਰ ਗੁਆ ਚੁੱਕੇ ਅਕਾਲੀ ਦਲ ਲਈ ਵੋਟਾਂ ਮੰਗਣਾਂ ਔਖਾ ਹੋਇਆ ਪਿਆ ਹੈ. ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਆਪਣੇ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਕੋਲ ਵੋਟ ਲੈਣ ਲਈ ਨਿਮਰ ਬਣਕੇ ਜਾਣ ਅਤੇ ਮਿੰਨਤਾਂ ਕਰਕੇ, ਪੈਰੀਂ ਹੱਥ ਲਾਕੇ ਇੱਕ-ਇੱਕ ਵੋਟ ਲਿਆਓਣ. ਇਸ ਦੇ ਨਾਲ ਹੀ ਉਨ੍ਹਾਂ ਨਰਿੰਦਰ ਮੋਦੀ ਨੂੰ ਤਜ਼ਰਬੇਕਾਰ ਪ੍ਰਧਾਨ ਮੰਤਰੀ ਦੱਸਦਿਆਂ ਮੁੜ ਤੋਂ ਸੱਤਾ ਵਿੱਚ ਲਿਆਉਣ ਲਈ ਅਪੀਲ ਵੀ ਕੀਤੀ.
ਜਲੰਧਰ ਪਹੁੰਚੇ ਸ. ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਆਮ ਲੋਕਾਂ ਚੋ ਆਕੇ ਪੀਐਮ ਬਣੇ ਹਨ ਇਸੇ ਕਰਕੇ ਹੁਣ ਦੁਨੀਆ ਦਾ ਹਰ ਮੁਲਕ ਮੋਦੀ ਨਾਲ ਦੋਸਤੀ ਕਰਨਾ ਚਾਹੁੰਦਾ ਹੈ. ਉਨ੍ਹਾਂ ਮੋਦੀ ਦੀ ਸਵੱਛ ਭਾਰਤ ਤੇ ਉੱਜਵਲਾ ਯੋਜਨਾ ਆਦਿ ਦੀ ਸ਼ਲਾਘਾ ਕੀਤੀ.
ਬਾਦਲ ਨੇ ਰਾਹੁਲ ਗਾਂਧੀ ਨੂੰ ਗੈਰ-ਤਜਰਬੇਕਾਰ ਚਾਲਕ ਦੱਸਦਿਆਂ ਕਿਹਾ ਕਿ ਜੇ ਅਣਜਾਣ ਵਿਅਕਤੀ ਨੂੰ ਬੱਸ ਫੜਾ ਦਿਓ ਤਾਂ ਸਵਾਰੀਆਂ ਵੀ ਹੈ ਨੀ ਤੇ ਬੱਸ ਵੀ ਨਹੀਂ ਇਸ ਲਈ ਦੇਸ਼ ਦੀ ਵਾਗਡੋਰ ਤਜਰਬੇਕਾਰ ਵਿਅਕਤੀ ਦੇ ਹੱਥ ਦੇਣੀ ਚਾਹੀਦੀ ਹੈ. ਉਨ੍ਹਾਂ ਗਾਂਧੀ ਪਰਿਵਾਰ ਉੱਤੇ ਵਰ੍ਹਦਿਆਂ ਕਿਹਾ ਕਿ ਨਹਿਰੂ ਦੇ ਦਿਲ ਵਿੱਚ ਪੰਜਾਬ ਵਾਸਤੇ ਨਫਰਤ ਸੀ ਤੇ ਪੰਡਿਤ ਨਹਿਰੂ ਨੇ ਕਿਹਾ ਸੀ ਪੰਜਾਬੀ ਸੂਬਾ ਮੇਰੀ ਲਾਸ਼ ‘ਤੇ ਬਣੇਗਾ. ਇਸ ਪਰਿਵਾਰ ਦੇ ਤਿੰਨ ਪ੍ਰਧਾਨ ਮੰਤਰੀ ਦੇਸ਼ ‘ਚ ਰਹੇ ਪਰ ਦੇਸ਼ ‘ਚ ਕੁਝ ਵੀ ਨਹੀਂ ਬਦਲਿਆ, ਗਾਂਧੀ ਪਰਿਵਾਰ ਨੇ ਸਾਡਾ ਪਾਣੀ ਖੋਹ ਲਿਆ, ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ, ਟੈਂਕਾਂ ਨਾਲ ਅਕਾਲ ਤਖ਼ਤ ਸਾਹਿਬ ਢਾਹਿਆ ਅਤੇ ਰਾਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕੀਤਾ. ਉਨ੍ਹਾਂ ਕਿਹਾ ਕਿ ਮੋਦੀ ਨੇ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ ਤੇ ਜੇਕਰ ਕਾਂਗਰਸ ਦਾ ਰਾਜ ਆ ਜਾਵੇ ਤਾਂ ਸੱਜਣ ਕੁਮਾਰ ਨੇ ਫਿਰ ਬਾਹਰ ਆ ਜਾਣਾ ਹੈ. ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵਾਰ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਮੌਕੇ ਮੈਂ ਪਿੰਡਾਂ ‘ਚ ਸੰਗਤ ਦੇ ਦਰਸ਼ਨ ਕਰਦਾ ਸੀ ਪਰ ਮਹਾਰਾਜਾ ਅਮਰਿੰਦਰ ਸ਼ਹਿਰ ਦੇ ਹੀ ਦਰਸ਼ਨ ਨਹੀਂ ਕਰਦਾ.