Home Punjab ਸੁਖਬੀਰ ਨੇ ਬਠਿੰਡਾ ‘ਚ ਬੰਨ੍ਹੇ ‘ਬਾਪੂ ਬਾਦਲ’ ਦੀਆਂ ਸਿਫਤਾਂ ਦੇ ਪੁਲ, ਕਿਹਾ-

ਸੁਖਬੀਰ ਨੇ ਬਠਿੰਡਾ ‘ਚ ਬੰਨ੍ਹੇ ‘ਬਾਪੂ ਬਾਦਲ’ ਦੀਆਂ ਸਿਫਤਾਂ ਦੇ ਪੁਲ, ਕਿਹਾ-

ਬਾਪੂ ਬਾਦਲ ਨੇ ਲੋਕਾਂ ਦੇ ਵਿਕਾਸ ਲਈ ਐਨਾ ਪੈਸਾ ਦਿੱਤਾ ਕਿ ਖਰਚ ਹੀ ਨਹੀਂ ਸੀ ਹੁੰਦਾ

59
SHARE

ਬਠਿੰਡਾ (ਬਿਊਰੋ) ਲੱਗਦੈ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਮੁੱਖ ਮੰਤਰੀ ਬਣਨ ਲਈ ਜਿਆਦਾ ਹੀ ਕਾਹਲੇ ਹਨ ਅਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਇਸ ਕੁਰਸੀ ‘ਤੇ ਬੈਠਣ ‘ਤੇ ਇਤਰਾਜ਼ ਹੈ. ਸੁਖਬੀਰ ਬਾਦਲ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਬਠਿੰਡਾ ਅਤੇ ਆਪਣੇ ਜੱਦੀ ਹਲਕੇ ਲੰਬੀ ਵਿੱਚ ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕੈਪਟਨ ਨੂੰ ਛੇਤੀ ਹੀ ਕੁਰਸੀ ਤੋਂ ਪਾਸੇ ਕਰ ਦੇਣਗੇ. ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਹੁਣ ਰਾਜੇ ਨੂੰ ਟਿਕਣ ਨਹੀਂ ਦੇਣਗੇ ਅਤੇ ਛੇਤੀ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਲਾਹ ਦੇਣਗੇ.

ਉਨ੍ਹਾਂ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਰਾਜਾ ਤੜਿੰਗ ਦੱਸਦਿਆਂ ਕਿਹਾ ਕਿ ਉਸ ਨੂੰ ਬੋਲਣ ਦੀ ਅਕਲ ਨਹੀਂ. ਉਨ੍ਹਾਂ ਆਪਣੇ ਬਾਪੂ ‘ਬਾਪੂ ਬਾਦਲ’ ਦੀ ਸਰਕਾਰ ਦੀਆਂ ਸਿਫਤਾਂ ਕਰਦਿਆਂ ਕਿਹਾ ਕਿ “ਬਾਪੂ ਬਾਦਲ ਨੇ 10 ਸਾਲ ਨਜ਼ਾਰੇ ਲਿਆ ਦਿੱਤੇ ਅਤੇ ਸਭ ਦੇ ਕੰਮ ਕੀਤੇ”. ਉਨ੍ਹਾਂ ਕਿ ਬਾਪੂ ਬਾਦਲ ਨੇ ਲੋਕਾਂ ਦੇ ਵਿਕਾਸ ਲਈ ਐਨਾ ਪੈਸਾ ਦਿੱਤਾ ਕਿ ਖਰਚ ਹੀ ਨਹੀਂ ਸੀ ਹੁੰਦਾ. ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਇੱਕ ਸਾਲ ਦੇ ਅੰਦਰ ਗਰੀਬਾਂ ਨੂੰ ਪੱਕੇ ਮਕਾਨ ਬਣਾਕੇ ਦਿਆਂਗੇ. ਉਨ੍ਹਾਂ ਕਿਹਾ ਕਿ ਇੱਥੇ ਕੱਪੜੇ ਦੇ 3-4 ਕਾਰਖਾਨੇ ਲਿਆਵਾਂਗਾ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ. ਸੁਖਬੀਰ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੇਣਾ ਪਾਪ ਹੈ ਕਿਓਂਕਿ ਹੁਣ ਤੁਹਾਡੀ ਭੈਣ ਤੇ ਬੇਟੀ ਦਾ ਇਲੈਕਸ਼ਨ ਹੈ ‘ਬੱਸ ਚੱਕ ਦਿਓ ਫੱਟੇ’.