Home Punjab ਅਸਮਾਨੀ ਬਿਜਲੀ ਡਿੱਗਣ ਨਾਲ ਖੇਤਾਂ ‘ਚ ਕੰਮ ਕਰਦੇ ਕਿਸਾਨ ਦੀ ਮੌਕੇ ਤੇ...

ਅਸਮਾਨੀ ਬਿਜਲੀ ਡਿੱਗਣ ਨਾਲ ਖੇਤਾਂ ‘ਚ ਕੰਮ ਕਰਦੇ ਕਿਸਾਨ ਦੀ ਮੌਕੇ ਤੇ ਮੌਤ ਚਾਰ ਹੋਰ ਗੰਭੀਰ ਜਖਮੀਂ

268
SHARE

ਫਰੀਦਕੋਟ ਤੋ ਡਿੰਪੀ ਸੰਧੂ ਦੀ ਰਿਪੋਰਟ
ਫਰੀਦਕੋਟ ਦੇ ਨਜਦੀਕ ਪੈਂਦੇ ਪਿੰਡ ਘੁਗਿਆਣਾ ਵਿਖੇ ਮੋਜੂਦਾ ਸਰਪੰਚ ਬਲਵੰਤ ਸਿੰਘ ਦਾ ਵੱਡਾ ਭਰਾ ਸਿਵਿਆਂ ਦੇ ਨਾਲ ਲੱਗਦੀ ਜਮੀਨ ਵਿੱਚ ਝੋਨੇ ਦੀ ਪਨੀਰੀ ਬੀਜ ਰਿਹਾ ਸੀ ਕਿ ਅਚਾਨਕ ਖਰਾਬ ਹੋਏ ਮੌਸਮ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਸਰਪੰਚ ਬਲਵੰਤ ਸਿੰਘ ਦੇ ਵੱਡੇ ਭਰਾ ਦੀ ਮੋਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਕੰਮ ਕਰਦੇ ਚਾਰ ਹੋਰ ਬੰਦੇ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਇਨ੍ਹਾ ਸਾਰਿਆ ਨੂੰ ਤੁਰੰਤ ਪਿੰਡ ਦੇ ਲੋਕਾ ਵੱਲੋ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਲਿਆਦਾ ਗਿਆ ਜਿੱਥੇ ਡਾਕਟਰਾ ਵੱਲੋ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।