Home Punjab ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ ’ਚ ਵਾਪਰੀ ਬੇ-ਅਦਬੀ ਦੀ ਘਟਨਾ ਬਾਰੇ ਵੱਡਾ...

ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ ’ਚ ਵਾਪਰੀ ਬੇ-ਅਦਬੀ ਦੀ ਘਟਨਾ ਬਾਰੇ ਵੱਡਾ ਖੁਲਾਸਾ,

ਗ੍ਰੰਥੀ ਸਿੰਘ ਨੇ ਜ਼ਿੰਮੇਵਾਰੀ ਤੋਂ ਡਰਦਿਆਂ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਘੜ੍ਹੀ ਸੀ ਬੇ-ਅਦਬੀ ਦੀ ਝੂਠੀ ਕਹਾਣੀ

25
SHARE

ਮਲੇਰਕੋਟਲਾ (ਬਿਊਰੋ) ਇਥੋਂ ਦੇ ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ ’ਚ ਹੋਈ ਦੱਸੀ ਜਾ ਰਹੀ ਬੇ-ਅਦਬੀ ਦੀ ਘਟਨਾ ਬਾਰੇ ਵੱਡਾ ਖੁਲਾਸਾ ਹੋਇਆ ਹੈ. ਪੁਲਿਸ ਦੁਆਰਾ ਗਹਿਰਾਈ ਨਾਲ ਕੀਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਬੇ-ਅਦਬੀ ਦੀ ਘਟਨਾ ਨਹੀਂ ਸੀ ਬਲਕਿ ਗੁਰਦੁਆਰਾ ਸਾਹਿਬ ਵਿੱਚ ਅਚਾਨਕ ਅੱਗ ਲੱਗਣ ਕਰਕੇ ਵਾਪਰਿਆ ਸੀ ਪਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਨੌਕਰੀ ‘ਚ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਬੇਅਦਬੀ ਦੀ ਝੂਠੀ ਕਹਾਣੀ ਘੜੀ ਸੀ.
ਪੰਜਾਬ ਸਰਕਾਰ ਨੇ ਦਾਅਵਾ ਕੀਤਾਹੈ ਕਿ ਇਹ ਮਾਮਲਾ ਚੰਡੀਗੜ੍ਹ, ਲੁਧਿਆਣਾ ਤੇ ਸੰਗਰੂਰ ਦੀਆਂ ਫੋਰੈਂਸਿਕ ਮਾਹਿਰ ਟੀਮਾਂ ਦੇ ਠੋਸ ਤੇ ਸਾਂਝੇ ਉਪਰਾਲੇ ਸਦਕਾ ਹੱਲ ਹੋਇਆ ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਮੁੰਬਈ ਤੋਂ ਗੋਪਾਲ ਰੇਲਕਰ ਦੀ ਅਗਵਾਈ ਹੇਠ ਲਿਆਂਦੀ ਮਾਹਿਰਾਂ ਦੀ ਟੀਮ ਦਾ ਵੀ ਸਹਿਯੋਗ ਲਿਆ ਗਿਆ. ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਗੁਰਦਆਰਾ ਸਾਹਿਬ ਦੇ ਅੰਦਰ ਕੰਧ ’ਤੇ ਲੱਗਾ ਪੱਖਾ ਗਰਮ ਹੋ ਜਾਣ ਕਾਰਨ ਅਚਾਨਕ ਅੱਗ ਲੱਗ ਗਈ ਜਿਸ ਨਾਲ ਪੱਖੇ ਦੇ ਦੁਆਲੇ ਲੱਗਾ ਪੀਵੀਸੀ ਦਾ ਕਵਰ ਅੱਗ ਦੀ ਲਪੇਟ ਵਿੱਚ ਆ ਗਿਆ. ਜਦੋਂ ਫੋਰੈਂਸਿਕ ਟੀਮਾਂ ਨੇ ਗ੍ਰੰਥੀ ਜੋਗਾ ਸਿੰਘ ਤੋਂ ਪੁੱਛਗਿੱਛ ਕੀਤੀ ਤੇ ਸਬੂਤਾਂ ਬਾਰੇ ਜਾਣਕਾਰੀ ਮੰਗੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਖੁਦ ਹੀ ਸਾਰੀ ਕਹਾਣੀ ਘੜੀ ਸੀ. ਪੁਲਿਸ ਦੀ ਪੁੱਛਗਿੱਛ ਤੋਂ ਡਰਦਿਆਂ ਗ੍ਰੰਥੀ ਨੇ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦੱਸਿਆ ਕਿ ਉਸ ਨੇ ਆਰਜ਼ੀ ਪੱਖਾ ਟੰਗਿਆ ਸੀ ਜਿਸ ਨੂੰ ਅੱਗ ਪੈ ਗਈ. ਉਸ ਨੇ ਪੁਲਿਸ ਨੂੰ ਅੱਧ ਸੜਿਆ ਕੱਪੜਾ ਤੇ ਪੱਖੇ ਦੀ ਮੋਟਰ ਵੀ ਦਿਖਾਈ ਜੋ ਉਸ ਨੇ ਗੁਰਦੁਆਰਾ ਸਾਹਿਬ ਵਿਚਲੇ ਆਪਣੇ ਘਰ ਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕੀਤੀ.