Home Punjab ਪ੍ਰਿਯੰਕਾ ਗਾਂਧੀ ਦੀ ਬਠਿੰਡਾ ਰੈਲੀ ਤਸਵੀਰਾਂ ਦੀ ਜੁਬਾਨੀਂ,

ਪ੍ਰਿਯੰਕਾ ਗਾਂਧੀ ਦੀ ਬਠਿੰਡਾ ਰੈਲੀ ਤਸਵੀਰਾਂ ਦੀ ਜੁਬਾਨੀਂ,

ਪ੍ਰਿਯੰਕਾ ਨੇ ਕੀਤੀ ਪੰਜਾਬ 'ਚ ਆਪਣੇ ਪਹਿਲੇ ਭਾਸ਼ਣ ਦੀ ਬਠਿੰਡਾ ਤੋਂ ਸ਼ੁਰੂਆਤ

38
SHARE

ਬਠਿੰਡਾ (ਬਿਊਰੋ) ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਬਠਿੰਡਾ ਲੋਕ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੀ ਚੋਣ ਸਭਾ ‘ਚ ਬਠਿੰਡਾ ਪਹੁੰਚੇ. ਪ੍ਰਿਅੰਕਾ ਦੀ ਪੰਜਾਬ ਵਿੱਚ ਇਹ ਪਹਿਲੀ ਰੈਲੀ ਸੀ. ਪੰਜਾਬ ਪਹੁੰਚਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਹੋਰ ਮੰਤਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।






ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਤੋਂ ਕੀਤੀ. ਪ੍ਰਿਅੰਕਾ ਨੇ ਕਿਹਾ ਕਿ ਜਦੋਂ ਪੂਰਾ ਪੰਜਾਬ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਤਾਂ ਆਰਐਸਐਸ ਦੇ ਲੋਕ ਅੰਗਰੇਜ਼ਾਂ ਦੀ ਚਮਚਾਗਿਰੀ ਕਰ ਰਹੇ ਸੀ.

ਪੰਜਾਬ ਨਾ ਹਿੰਦੂ ਹੈ ਤੇ ਨਾ ਹੀ ਮੁਸਲਮਾਨ, ਪੰਜਾਬ ਗੁਰੂਆਂ ਦਾ ਹੈ. ਇੱਥੇ ਉਨ੍ਹਾਂ ਬੇ-ਅਦਬੀ ਦੇ ਮੁੱਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਤੋਂ ਵੱਖਰਿਆਂ ਕੀਤਾ ਤਾਂ ਪੰਜਾਬ ਦੀ ਆਤਮਾ ਚਲੀ ਜਾਏਗੀ.

ਪ੍ਰਿਅੰਕਾ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਮੁੱਖ ਮੁੱਦਿਆਂ ਬਾਰੇ ਗੱਲ ਕੀਤੀ ਜਿਨ੍ਹਾਂ ‘ਚ ਕਰਜ਼ਾ, ਕਿਸਾਨ ਖ਼ੁਦਕੁਸ਼ੀਆਂ, ਬੇਅਦਬੀ ਕਾਂਡ, ਨਸ਼ੇ ਤੇ ਮਾਫੀਆ ਸ਼ਾਮਲ ਸਨ. ਪ੍ਰਿਅੰਕਾ ਨੇ ਕਿਹਾ ਕਿ ਕਰਜ਼ੇ ਕਰਕੇ 12 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ, ਕਿਸਾਨਾਂ ਨੂੰ ਖਾਦ, ਬੀਜ ਤੇ ਫਸਲ ਦਾ ਮੁੱਲ ਨਹੀਂ ਮਿਲ ਰਿਹਾ, ਦੇਸ਼ ਭਰ ਦੇ ਕਿਸਾਨ ਪੀਐਮ ਨੂੰ ਮਿਲਣ ਦਿੱਲੀ ਪਹੁੰਚੇ, ਪੀਐਮ ਵਿਦੇਸ਼ ਘੁੰਮ ਆਏ ਪਰ ਦੇਸ਼ ਦੇ ਕਿਸਾਨਾਂ ਨੂੰ ਨਹੀਂ ਮਿਲੇ.

ਉਨ੍ਹਾਂ ਬੀਜੇਪੀ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਮੋਦੀ ਝੂਠ ਦੀ ਸਿਆਸਤ ਕਰਦੇ ਹਨ, ਇਹ ਲੋਕ ਖ਼ੁਦ ਨੂੰ ਰਾਸ਼ਟਰਵਾਦੀ ਤੇ ਹੋਰਾਂ ਨੂੰ ਦੇਸ਼ਧ੍ਰੋਹੀ ਆਖਦੇ ਹਨ. ਪ੍ਰਿਅੰਕਾ ਨੇ ਕਿਹਾ ਕਿ ਮੋਦੀ ਦੇ ਝੂਠ ਦੇਸ਼ ਦੇ ਸਾਹਮਣੇ ਆ ਰਹੇ ਹਨ.ਇਸ ਦੇ ਨਾਲ ਹੀ ਪ੍ਰਿਅੰਕਾ ਨੇ ਕਾਂਗਰਸ ਵੱਲੋਂ ਕੀਤੇ ਕਈ ਵਾਅਦਿਆਂ ਦੀ ਲਿਸਟ ਗਿਨਾਉਂਦਿਆਂ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਆਈ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਤਿੰਨ ਸਾਲ ਮਨਜ਼ੂਰੀ ਦੀ ਲੋੜ ਨਹੀਂ ਪਏਗੀ.