Home Faridkot ਫਰੀਦਕੋਟ ਜ਼ਿਲ੍ਹੇ ਵਿੱਚ ਕੁੱਲ ਨੌਂ ਮਾਡਲ ਪੋਲਿੰਗ ਬੂਥ ਬਣਾਏ ਜਾਣਗੇ-ਕੁਮਾਰ ਸੌਰਭ ਰਾਜ

ਫਰੀਦਕੋਟ ਜ਼ਿਲ੍ਹੇ ਵਿੱਚ ਕੁੱਲ ਨੌਂ ਮਾਡਲ ਪੋਲਿੰਗ ਬੂਥ ਬਣਾਏ ਜਾਣਗੇ-ਕੁਮਾਰ ਸੌਰਭ ਰਾਜ

ਹਰੇਕ ਵਿਧਾਨ ਸਭਾ ਹਲਕੇ ਵਿੱਚ ਤਿੰਨ-ਤਿੰਨ ਮਾਡਲ ਪੋਲਿੰਗ ਬੂਥ ਬਣਾਏ ਜਾਣਗੇ

123
SHARE

ਲੋਕਾਂ ਨੂੰ ਬਿਨ੍ਹਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਵੋਟਿੰਗ ਕਰਨ ਦੀ ਅਪੀਲ
ਫਰੀਦਕੋਟ (ਡਿੰਪੀ ਸੰਧੂ) 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾ ਲਈ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਵਿਧਾਨ ਸਭਾ ਹਲਕੇ ਵਿੱਚ ਤਿੰਨ-ਤਿੰਨ ਮਾਡਲ ਪੋਲਿੰਗ ਬੂਥ ਬਣਾਏ ਜਾਣਗੇ, ਜਿਸ ਤਹਿਤ ਫਰੀਦਕੋਟ ਜ਼ਿਲ੍ਹੇ ਵਿੱਚ ਕੁੱਲ ਨੌਂ ਮਾਡਲ ਪੋਲਿੰਗ ਬੂਥ ਬਣਾਏ ਜਾਣਗੇ ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐੱਸ ਨੇ ਦਿੱਤੀ ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 09 ਫ਼ਰੀਦਕੋਟ ਲੋਕ ਸਭਾ ਹਲਕੇ ਅਧੀਨ ਫਰੀਦਕੋਟ ਜ਼ਿਲ੍ਹੇ ਵਿੱਚ ਤਿੰਨ ਵਿਧਾਨ ਸਭਾ ਹਲਕੇ ਫਰੀਦਕੋਟ , ਕੋਟਕਪੂਰਾ ਅਤੇ ਜੈਤੋ ਆਉਂਦੇ ਹਨ ।ਜਿਸ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿੱਚ ਤਿੰਨ -ਤਿੰਨ ਮਾਡਰਨ ਪੋਲਿੰਗ ਬੂਥ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਬੂਥ ਨੰਬਰ 114, 115 ਅਤੇ 116 ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਨੂੰ ਮਾਡਲ ਪੋਲਿੰਗ ਬੂਥ ਵਜੋਂ ਬਣਾਇਆ ਜਾਵੇਗਾ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਕੋਟਕਪੂਰਾ ਵਿਖੇ ਬੂਥ ਨੰਬਰ 97,98 ਸਰਕਾਰੀ ਐਲੀਮੈਂਟਰੀ ਸਕੂਲ ਸੁਰਗਾਪੁਰੀ ,ਕੋਟਕਪੂਰਾ ਅਤੇ ਬੂਥ ਨੰਬਰ 150 ਸਰਕਾਰੀ ਹਾਈ ਸਕੂਲ ਕੋਹਾਰਵਾਲਾ ਵਿਖੇ ਬਣਾਏ ਜਾਣਗੇ। ਵਿਧਾਨ ਸਭਾ ਹਲਕਾ ਜੈਤੋ ਦੇ ਬੂਥ ਨੰਬਰ 102, 103 ਅਤੇ 104 ਸਰਸਵਤੀ ਸੀਨੀਅਰ ਸਕੂਲ ਜੈਤੋ ਨੂੰ ਮਾਡਲ ਪੋਲਿੰਗ ਬੂਥ ਬਣਾਇਆ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਚੋਣ ਬੂਥਾਂ ਤੇ ਟੈਟ, ਮੈਟ ਬਕਾਇਦਾ ਬੈਠਣ ਦੇ ਪ੍ਰਬੰਧ, ਸੈਲਫੀ ਪੁਆਇੰਟ, ਹੈਲਪ ਡੈਸਕ ,ਪੀਣ ਵਾਲ਼ੇ ਪਾਣੀ ਦੀ ਸਹੂਲਤ ,ਛੋਟੇ ਬੱਚਿਆਂ ਲਈ ਖਿਡਾਉਣੇ ਤੇ ਮੈਡੀਕਲ ਕਿੱਟ ਆਦਿ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਮਾਡਲ ਪੋਲਿੰਗ ਬੂਥ ਬਣਾਉਣ ਦਾ ਉਦੇਸ਼ ਚੋਣ ਕਮਿਸ਼ਨ ਵੱਲੋਂ ਲੋਕਾਂ ਨੂੰ ਵੱਧ ਤੋਂ ਬਾਅਦ ਵੋਟਿੰਗ ਲਈ ਆਕਰਸ਼ਿਤ ਕਰਕੇ ਲੋਕਤੰਤਰ ਦੀ ਮਜਬੂਤੀ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਲੋਕ ਸਭਾ ਚੋਣਾ ਲਈ ਪੈਣ ਵਾਲ਼ੀਆਂ ਵੋਟਾਂ ਵਿੱਚ ਖੁੱਦ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰਨ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਦੁਹਰਾਇਆ ਕਿ ਲੋਕ ਸਭਾ-ਚੋਣਾਂ ਪੂਰੀ ਤਰ੍ਹ੍ਹਾਂ ਬਿਨ੍ਹਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ।