Home Punjab ਕਨਸੋਆਂ ! ਸੁਨੀਲ ਜਾਖੜ ਨੂੰ ਗੱਦੀ ਨਸ਼ੀਨ ਐਲਾਣ ਕੇ ਨਵਜੋਤ ਸਿੱਧੂ ਨੂੰ...

ਕਨਸੋਆਂ ! ਸੁਨੀਲ ਜਾਖੜ ਨੂੰ ਗੱਦੀ ਨਸ਼ੀਨ ਐਲਾਣ ਕੇ ਨਵਜੋਤ ਸਿੱਧੂ ਨੂੰ ਔਕਾਤ ਦਿਖਾਉਣਾ ਚਾਹੁੰਦੇ ਹਨ ਕੈਪਟਨ ਅਮਰਿੰਦਰ —-?

ਪਹਿਲਾਂ ਮੋਗਾ ਰੈਲੀ ਫਿਰ ਪੰਜਾਬ ‘ਚ ਚੋਣ ਪ੍ਰਚਾਰ ਤੋਂ ਦੂਰ ਰੱਖਣਾ ਅਤੇ ਹੁਣ ਜਾਖੜ ਨੂੰ ਆਪਣਾ ਜਾਨਸ਼ੀਨ ਐਲਾਨ ਕਰਨਾ ਨਵਜੋਤ ਸਿੱਧੂ ਨੂੰ ਘੇਰਣ ਦੀ ਕਵਾਇਦ ਦਾ ਹਿੱਸਾ

52
SHARE

ਗੁਰਦਾਸਪੁਰ (ਬਿਊਰੋ) ਕੀ ਵਾਕਈ ਲੋਕ ਸਭਾ ਚੋਣਾਂ ਫਤਹਿ ਕਰਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਇਹ ਸੁਆਲ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ. ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ‘ਚ ਰੈਲੀ ਦੌਰਾਨ ਇਹ ਐਲਾਨ ਕੀਤਾ ਸੀ ਜਿਸਨੂੰ ਸੁਣ ਕੇ ਕਾਂਗਰਸੀ ਵੀ ਹੈਰਾਨ ਹਨ ਅਤੇ ਉਨ੍ਹਾਂ ਦੇ ਨੇੜਲੇ ਕੁਝ ਲੀਡਰ ਕੈਪਟਨ ਦੇ ਇਸ ਐਲਾਣ ਨੂੰ ਜੋਰ-ਸ਼ੋਰ ਨਾਲ ਪ੍ਰਚਾਰ ਰਹੇ ਹਨ.
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਾਖੜ ਦੀ ਜਿੱਤ ਉਨ੍ਹਾਂ ਦੇ ਭਵਿੱਖ ਦੇ ਮੁੱਖ ਮੰਤਰੀ ਬਣਨ ਦਾ ਰਾਹ ਸਾਫ਼ ਕਰੇਗੀ ਇਸ ਲਈ ਉਨ੍ਹਾਂ ਗੁਰਦਾਸਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਖੜ ਨੂੰ ਸਫ਼ਲ ਬਣਾਉਣ. ਬਾਜਵਾ ਨੇ ਦਾਅਵਾ ਕੀਤਾ ਹੈ ਕਿ ਨਾ ਤਾਂ ਭਾਜਪਾ ਦੇ ਰਾਜ ਵਿੱਚ ਘੱਟ ਗਿਣਤੀ ਨਾਲ ਸਬੰਧਤ ਕੋਈ ਵਿਅਕਤੀ ਪ੍ਰਧਾਨ ਮੰਤਰੀ ਬਣ ਸਕਦਾ ਹੈ ਤੇ ਨਾ ਹੀ ਅਕਾਲੀ ਦਲ ਦੇ ਰਾਜ ਵਿੱਚ ਕੋਈ ਗ਼ੈਰ ਸਿੱਖ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ. ਦਰਅਸਲ ਕੈਪਟਨ ਦੇ ਐਲਾਣ ਮਗਰੋਂ ਬਾਜਵਾ ਦੇ ਬਿਆਨ ਦੀ ਸਮਝ ਵੀ ਆਉਣ ਲੱਗੀ ਹੈ ਹੈ ਕਿ ਗੁਰਦਾਸਪੁਰ ਹਲਕੇ ਵਿੱਚ ਹਿੰਦੂ ਵੋਟਰਾਂ ਦੀ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਭਰਮਾਉਣ ਲਈ ਕਾਂਗਰਸ ਪਾਰਟੀ ਕਿਸੇ ਹਿੰਦੂ ਲੀਡਰ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਉਭਾਰ ਰਹੀ ਹੈ ਤਾਂਕਿ ਜਾਖੜ ਦੀ ਜਿੱਤ ਯਕੀਨੀ ਬਣਾਈ ਜਾ ਸਕੇ.
ਦੂਜੇ ਪਾਸੇ ਕੈਪਟਨ ਦੀ ਇਹ ਆਖਰੀ ਸਿਆਸੀ ਪਾਰੀ ਸਮਝੀ ਜਾ ਰਹੀ ਹੈ ਅਜਿਹੇ ਵਿੱਚ ਕਈ ਲੀਡਰ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ਵਿੱਚ ਹਨ ਜਿਨ੍ਹਾਂ ਵਿੱਚ ਨਵਜੋਤ ਸਿੱਧੂ ਦਾ ਨਾਂ ਸਭ ਤੋਂ ਅਹਿਮ ਹੈ ਜਿਹੜੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਸਿੱਧਾ ਰਾਬਤਾ ਰੱਖਦੇ ਹਨ ਅਜਿਹੇ ਵਿੱਚ ਕੈਪਟਨ ਵੱਲੋਂ ਜਾਣਬੁੱਝ ਕੇ ਸਿੱਧੂ ਨੂੰ ਪਹਿਲਾਂ ਮੋਗਾ ਰੈਲੀ ‘ਚ ਸਿੱਧੂ ਨੂੰ ਬੋਲਣ ਦਾ ਮੌਕਾ ਨਾਂ ਦੇਕੇ ਅਤੇ ਹੁਣ ਪੰਜਾਬ ‘ਚ ਚੋਣ ਪ੍ਰਚਾਰ ਲਈ ਸੱਦਾ ਨਾਂ ਦੇਕੇ ਸਿੱਧੂ ਨੂੰ ਸ਼ੀਸ਼ਾ ਵਿਖਾਉਣਾ ਚਾਹੁੰਦੇ ਹਨ. ਹੁਣ ਕੈਪਟਨ ਅਮਰਿੰਦਰ ਵੱਲੋਂ ਜਾਖੜ ਨੂੰ ਆਪਣੇ ਤੋਂ ਬਾਅਦ ਆਉਣ ਵਾਲੇ ਸਮੇਂ ‘ਚ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਐਲਾਨ ਕਰਨਾ ਨਵਜੋਤ ਸਿੱਧੂ ਨੂੰ ਘੇਰਣ ਦੀ ਕਵਾਇਦ ਦਾ ਹਿੱਸਾ ਸਮਝਿਆ ਜਾ ਰਿਹਾ ਹੈ ਕਿਓਂਕਿ ਕਾਂਗਰਸ ਪਾਰਟੀ ਵਿੱਚ ਸਿਰਫ ਨਵਜੋਤ ਸਿੱਧੂ ਹੀ ਐ ਜਿਹੜਾ ਪੰਜਾਬ ‘ਚ ਕੈਪਟਨ ਨਾਲ ਆਢਾ ਲੈ ਸਕਦਾ ਹੈ.