Home Punjab ਚੋਣਾਂ ‘ਚ ਕਾਂਗਰਸ ਦਾ ਪ੍ਰਦਰਸ਼ਨ ਮਾੜਾ ਰਿਹਾ ਤਾਂ ਛੱਡਾਂਗਾ ਮੁੱਖ ਮੰਤਰੀ ਦੀ...

ਚੋਣਾਂ ‘ਚ ਕਾਂਗਰਸ ਦਾ ਪ੍ਰਦਰਸ਼ਨ ਮਾੜਾ ਰਿਹਾ ਤਾਂ ਛੱਡਾਂਗਾ ਮੁੱਖ ਮੰਤਰੀ ਦੀ ਕੁਰਸੀ- ਕੈਪਟਨ

ਨਵਜੋਤ ਸਿੱਧੂ ਦੀ ਟਿਕਟ ਮੈਂ ਨਹੀਂ ਕੱਟੀ ਕਿਓਂਕਿ ਪਾਰਟੀ ਹਾਈਕਮਾਨ ਨੇ ਹੀ ਕੀਤੈ ਚੰਡੀਗੜ੍ਹ ਦੀ ਟਿਕਟ ਦੇਣ ਦਾ ਫੈਸਲਾ

98
SHARE

ਚੰਡੀਗੜ੍ਹ (ਬਿਊਰੋ) ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿੱਚ ਜਿੰਮੇਵਾਰੀ ਨੂੰ ਲੈਕੇ ਵੱਡਾ ਐਲਾਣ ਕੀਤਾ ਹੈ. ਉਨ੍ਹਾਂ ਸਾਫ ਸ਼ਬਦਾਂ ‘ਚ ਕਿਹੈ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਬਿਹਤਰ ਪ੍ਰਦਰਸ਼ਨ ਨਹੀਂ ਕਰਦੀ ਤਾਂ ਉਹ ਬਾਕਾਇਦਾ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਅਹੁਦਾ ਛੱਡ ਦੇਣਗੇ.

ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਾਰਟੀ ਹਾਈਕਮਾਨ ਵੱਲੋਂ ਲੋਕ ਸਭਾ ਹਲਕਿਆਂ ਵਿੱਚ ਮੌਜੂਦ ਕੈਬਨਿਟ ਮੰਤਰੀਆਂ ਤੇ ਕਾਂਗਰਸੀ ਲੀਡਰਾਂ ਦੀ ਜਵਾਬਦੇਹੀ ਤੈਅ ਕਰਨ ਵਾਕੁਝ ਸਮਾਂ ਪਹਿਲਾਂ ਕਾਂਗਰਸ ਨੇ ਫ਼ਤਵਾ ਜਾਰੀ ਕੀਤਾ ਸੀ ਕਿ ਜਿਸ ਲੋਕ ਸਭਾ ਹਲਕੇ ਵਿੱਚੋਂ ਪਾਰਟੀ ਉਮੀਦਵਾਰ ਹਾਰੇਗਾ ਉੱਥੋਂ ਦੇ ਮੰਤਰੀ ਦਾ ਅਹੁਦਾ ਜਾਵੇਗਾ ਅਤੇ ਨਾਲ ਹੀ ਵਿਧਾਇਕਾਂ ਨੂੰ ਅਗਲੀ ਵਾਰ ਟਿਕਟ ਨਹੀਂ ਮਿਲੇਗੀ.
ਕੈਪਟਨ ਨੇ ਨਵਜੋਤ ਕੌਰ ਸਿੱਧੂ ਦੀ ਟਿਕਟ ਕੱਟੇ ਜਾਣ ‘ਤੇ ਵੀ ਆਪਣੀ ਸਫਾਈ ਪੇਸ਼ ਕੀਤੀ ਹੈ. ਉਨ੍ਹਾਂ ਕਿਹਾ ਨਵਜੋਤ ਕੌਰ ਸਿੱਧੂ ਦੀ ਚੰਡੀਗੜ੍ਹ ਤੋਂ ਟਿਕਟ ਕੱਟਣ ਪਿੱਛੇ ਮੇਰਾ ਕੋਈ ਸੁਆਰਥ ਜਾਂ ਜਿੰਮੇਵਾਰੀ ਨਹੀਂ ਕਿਓਂਕਿ ਚੰਡੀਗੜ੍ਹ ਦੀ ਟਿਕਟ ਦੇਣ ਦਾ ਫੈਸਲਾ ਪਾਰਟੀ ਹਾਈਕਮਾਨ ਨੇ ਹੀ ਕੀਤਾ ਹੈ ਅਤੇ ਉਨ੍ਹਾਂ ਨੂੰ ਪਵਨ ਬਾਂਸਲ ਬਿਹਤਰ ਉਮੀਦਵਾਰ ਲੱਗੇ ਸਨ.

ਇਥੇ ਇਹ ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਨੇ ਆਪਣੀ ਟਿਕਟ ਕੱਟਣ ਪਿੱਛੇ ਕੈਪਟਨ ਤੇ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਦਾ ਉਨ੍ਹਾਂ ਦੇ ਪਤੀ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਸਮਰਥਨ ਕੀਤਾ ਹੈ. ਕੈਪਟਨ ਨੇ ਇਹ ਵੀ ਦੱਸਿਆ ਕਿ ਪਾਰਟੀ ਨੇ ਨਵਜੋਤ ਕੌਰ ਸਿੱਧੂ ਨੂੰ ਬਠਿੰਡਾ ਜਾਂ ਅੰਮ੍ਰਿਤਸਰ ਤੋਂ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਤੋਂ ਉਨ੍ਹਾਂ ਖ਼ੁਦ ਹੀ ਇਨਕਾਰ ਕਰ ਦਿੱਤਾ ਸੀ.