Home Punjab ਨਵਜੋਤ ਸਿੱਧੂ ਨੇ ਬਾਦਲਾਂ ਦੇ ਗੜ੍ਹ ਲੰਬੀ ‘ਚ ਜਾ ਫਰੋਲੇ ਬਾਦਲਾਂ ਦੇ...

ਨਵਜੋਤ ਸਿੱਧੂ ਨੇ ਬਾਦਲਾਂ ਦੇ ਗੜ੍ਹ ਲੰਬੀ ‘ਚ ਜਾ ਫਰੋਲੇ ਬਾਦਲਾਂ ਦੇ ਪੋਤੜੇ, ਕਿਹਾ-

ਬਾਦਲਾਂ ਨੇ ਆਪਣੀ ਤੱਕੜੀ 'ਚ ਤੋਲਕੇ ਪੰਜਾਬ ਨੂੰ ਕਰ ਦਿੱਤੈ ਬਰਬਾਦ

39
SHARE

ਲੰਬੀ/ਬਠਿੰਡਾ (ਬਿਊਰੋ) ਅੱਜ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਨਵਜੋਤ ਸਿੱਧੂ ਨੇ ਬਾਦਲਾਂ ਦੇ ਗੜ੍ਹ ਵਿੱਚ ਜਾਕੇ ਉਨ੍ਹਾਂ ਦੇ ਪੋਤੜੇ ਫਰੋਲ ਦਿੱਤੇ. ਸਿੱਧੂ ਅੱਜ ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਜਿਥੇ ਉਨ੍ਹਾਂ ਬਾਦਲਾਂ ਦੇ ਗੜ੍ਹ ਲੰਬੀ ਤੋਂ ਪ੍ਰਚਾਰ ਸ਼ੁਰੂ ਕੀਤਾ. ਉਨ੍ਹਾਂ ਇਸ ਮੌਕੇ ਬੇਅਦਬੀ ਦਾ ਮੁੱਦਾ ਚੁੱਕਦਿਆਂ ਬਰਗਾੜੀ ‘ਚ ਹੋਈ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੁਰਾ ਗੋਲ਼ੀ ਕਾਂਡ ਲਈ ਬਾਦਲਾਂ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਦੱਸਿਆ. ਇਸ ਤੋਂ ਇਲਾਵਾ ਸਿੱਧੂ ਨੇ ਸੂਬੇ ਵਿੱਚ ਨਸ਼ਿਆਂ ਦੇ ਮੁੱਦੇ ਤੇ ਬਿਕਰਮ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਸ ਨੂੰ ਵੀ ਠੋਕ ਦਿਓ. ਉਨ੍ਹਾਂ ਇਲਜਾਮ ਲਾਇਆ ਕਿ ਬਾਦਲਾਂ ਨੇ ਆਪਣਾ ਟਰਾਂਸਪੋਰਟ ਕਾਰੋਬਾਰ ਖੜ੍ਹਾ ਕਰਨ ਲਈ PRTC ਟਰਾਂਸਪੋਰਟ ਨੂੰ ਬਰਬਾਦ ਕੀਤਾ ਅਤੇ ਸੰਦੀਪ ਅਤੇ ਮਧੋਕ ਟਰਾਂਸਪੋਰਟ ਉੱਤੇ ਜ਼ਬਰਦਸਤੀ ਖਰੀਦਕੇ ਆਪਣਾ ਕਬਜਾ ਕੀਤਾ. ਉਨ੍ਹਾਂ ਦੀਪਕ ਢਾਬੇ ‘ਤੇ ਬਾਦਲਾਂ ਵੱਲੋਂ ਕਬਜ਼ਾ ਕਰਨ ਦੇ ਦੋਸ਼ ਵੀ ਲਾਏ ਸਿੱਧੂ ਨੇ ਇਲਜ਼ਾਮ ਲਾਇਆ ਕਿ ਬਾਦਲਾਂ ਨੇ ਪੰਜਾਬ ਵਿੱਚ ਆਪਣਾ ਕਾਰੋਬਾਰ ਪੂਰੀ ਤਰ੍ਹਾਂ ਸੈੱਟ ਕਰ ਲਿਆ ਹੈ.
ਉਨ੍ਹਾਂ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਉੱਤੇ ਵਰ੍ਹਦਿਆਂ ਉਨ੍ਹਾਂ ਉੱਤੇ ਵੀ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਾਏ. ਉਨ੍ਹਾਂ ਸਟੇਜ ਉੱਤੇ “ਵਾਅਦਾ ਤੇਰਾ ਵਾਅਦਾ” ਗੀਤ ਤੇ ਡਾਂਸ ਵੀ ਕੀਤਾ. ਇਸ ਵਾਰ ਦੀ ਸਭ ਤੋਂ ਜਿਆਦਾ ਦਿਲਚਸਪ ਗੱਲ ਇਹ ਰਹੀ ਕਿ ਬੇਸ਼ੱਕ ਸਿੱਧੂ ਰੈਲੀਆਂ ਦੌਰਾਨ ਕੈਪਟਨ ਖਿਲਾਫ ਗੱਲਾਂ ਕਰਦੇ ਰਹੇ ਹਨ ਪਰ ਇਸ ਵਾਰ ਉਨ੍ਹਾਂ ਦਾ ਟਾਰਗੇਟ ਸਿਰਫ ਬਾਦਲ ਪ੍ਰੀਵਾਰ ਹੀ ਰਿਹਾ.