Home Punjab ਕਨਸੋਆਂ ! ਨਵਜੋਤ ਸਿੱਧੂ ਕੈਪਟਨ ਤੇ ਬੋਲਿਆ ਵੀ ਨਹੀਂ ਤੇ ਕੋਈ ਕਸਰ...

ਕਨਸੋਆਂ ! ਨਵਜੋਤ ਸਿੱਧੂ ਕੈਪਟਨ ਤੇ ਬੋਲਿਆ ਵੀ ਨਹੀਂ ਤੇ ਕੋਈ ਕਸਰ ਵੀ ਨਹੀਂ ਛੱਡੀ ! ਕਿਹਾ-

ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਤੇ ਜਿਨ੍ਹਾਂ ਦੇ 75:25 ਹਿੱਸੇ ਹਨ, ਸਾਰਿਆਂ ਨੂੰ ਠੋਕ ਦਿਓ

43
SHARE

ਬਠਿੰਡਾ (ਬਿਊਰੋ) ਆਖਿਰ ਕੀ ਐ ਨਵਜੋਤ ਸਿੱਧੂ ਦਾ 75:25 ਦਾ ਗਣਿਤ, ਤੇ ਕੀ ਐ ਇਸਦਾ ਜੁਆਬ ? ਬੇਸ਼ੱਕ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਡੂੰਘੇ ਆਪਸੀ ਮੱਤਭੇਦ ਜੱਗ ਜਾਹਿਰ ਹਨ ਪਰ ਹੁਣ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਭਰੀ ਮਹਿਫਲ ‘ਚ ਸਟੇਜ ਤੋਂ ਬਾਦਲ ਤੇ ਕੈਪਟਨ ਵੱਲੋਂ ਦੋਸਤਾਨਾ ਮੈਚ ਖੇਡਣ ਬਾਰੇ ਸਵਾਲ ਚੁੱਕੇ ਹਨ, ਉਸ ਤੋਂ ਸਿੱਧੂ ਆਰ-ਪਾਰ ਦੀ ਲੜ੍ਹਾਈ ਦੇ ਰੋਂਅ ‘ਚ ਨਜਰ ਆ ਰਿਹਾ ਲੱਗਦੈ. ਆਪਣੀ ਗੱਲ ਜਾਦੁਈ ਤਰੀਕੇ ਨਾਲ ਕਹਿਣ ਦੇ ਮਾਹਿਰ ਸਿੱਧੂ ਨੇ ਲੋਕਾਂ ਨੂੰ 75:25 ਦੀ ਹਿੱਸੇਦਾਰੀ ਦਾ ਗਣਿਤ ਦੱਸ ਕੇ ਕੈਪਟਨ ਬਾਰੇ ਇੱਕ ਲਫ਼ਜ਼ ਬੋਲਿਆ ਵੀ ਨਹੀਂ ਤੇ ਕੋਈ ਕਸਰ ਵੀ ਬਾਕੀ ਨਹੀਂ ਛੱਡੀ. ਬੀਤੇ ਦਿਨੀਂ ‘ਆਪ’ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਦੌਰੇ ‘ਤੇ ਆਏ ਤਾਂ ਉਨ੍ਹਾਂ ਵੀ ਕੈਪਟਨ ਤੇ ਸੁਖਬੀਰ ਉੱਤੇ ਮਿਲੀਭੁਗਤ ਤਹਿਤ ਬਠਿੰਡਾ ਤੇ ਪਟਿਆਲਾ ਤੋਂ ਦੋਸਤਾਨਾ ਮੈਚ ਖੇਡਣ ਦਾ ਦੋਸ਼ ਲਾਇਆ ਸੀ ਅਤੇ ਹੁਣ ਸਿੱਧੂ ਨੇ ਕੇਜਰੀਵਾਲ ਦੀ ਗੱਲਾਂ-ਗੱਲਾਂ ‘ਚ ਪ੍ਰੋੜਤਾ ਕਰਕੇ ਇੱਕ ਤੀਰ ਨਾਲ ਕਈ ਸ਼ਿਕਾਰ ਕਰ ਦਿੱਤੇ.
ਨਵਜੋਤ ਸਿੱਧੂ ਬਠਿੰਡਾ ਵਿੱਚ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਆਪਣੀ ਮਾਂ ਦਾ ਸੁਫ਼ਨਾ ਦੇਖਿਆ ਅਤੇ “ਮਾਂ ਨੇ ਕਿਹਾ ਕਿ ਹੁਣ ਝੋਲੀਆਂ ਅੱਡਣੀਆਂ ਬੰਦ ਕਰ ਦੇ ਤੇ ਹੁਣ ਕਹਿਣ ਦਾ ਸਮਾਂ ਆ ਗਿਐ ਕਹਿ ਕਿ ਸਾਡਾ ਹੱਕ ਐਥੇ ਰੱਖ” ਸਿੱਧੂ ਨੇ ਅੱਗੇ ਬੋਲਦਿਆਂ ਕਿਹਾ ਭੱਜ 75:25 ਵਾਲਿਆ ਭੱਜ, “ਭੱਜ ਬਾਦਲਾ ਭੱਜ ਹੁਣ ਸਿੱਧੂ ਆ ਗਿਐ ਤੇ ਹੁਣ ਕੁਰਸੀ ਖਾਲੀ ਕਰੋ” ਸਿੱਧੂ ਦੇ ਮੂੰਹੋਂ 75:25 ਵਾਲੀ ਗੱਲ ਸੁਣਦੇ ਹੀ ਲੋਕ ਹੈਰਾਨ ਹੋ ਗਏ.
ਸਿੱਧੂ ਨੇ ਇੱਥੇ ਹੀ ਬੱਸ ਨਹੀਂ ਕੀਤਾ ਉਹ ਉਹ ਬਠਿੰਡਾ ਦੇ ਲੋਕਾਂ ਨੂੰ ਸੁਆਲ ਕਰਦੇ ਹਨ ਦੱਸੋ ਵੱਡਾ ਕੌਣ ਹੈ ? ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂ ਫਿਰ ਐਸਆਈਟੀ ? ਜੇਕਰ ਰਣਜੀਤ ਸਿੰਘ ਕਮਿਸ਼ਨ ਵੱਡਾ ਹੈ ਤਾਂ ਦੱਸੋ ਫਿਰ ਬਾਦਲਾਂ ਖ਼ਿਲਾਫ਼ ਕੇਸ ਕਿਉਂ ਨਹੀਂ ਦਰਜ ਕੀਤਾ ਗਿਆ ?
ਕੈਪਟਨ ਵੱਲ ਇਸ਼ਾਰਾ ਕਰਦਿਆਂ ਸਿੱਧੂ ਨੇ ਕਿਹਾ “ਕੋਈ ਕਹਿੰਦੈ ਜੇ ਪਾਰਟੀ ਚੋਣਾਂ ਨਹੀਂ ਜਿੱਤਦੀ ਤਾਂ ਅਸਤੀਫਾ ਦੇ ਦੇਵੇਗਾ, ਪਰ ਮੈਂ ਕਹਿਨੈ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਨਿਆਂ ਨਾ ਮਿਲਿਆ ਤਾਂ ਮੈਂ ਅਸਤੀਫ਼ਾ ਦੇ ਦਿਆਂਗਾ. ਸਿੱਧੂ ਅੱਗੇ ਬੋਲਿਆ ਅਕਾਲੀਆਂ ਨੇ ਸੂਬੇ ਨੂੰ ਲੁੱਟ ਲਿਆ, ਮਾਇਨਿੰਗ, ਸ਼ਰਾਬ ਤੇ ਟਰਾਂਸਪੋਰਟ ਮਾਫ਼ੀਆ ਚਲਾਇਆ ਤਾਂ ਅਸੀਂ ਅਕਾਲੀ ਦਲ ਨੂੰ ਘੇਰਿਆ. ਸਿੱਧੂ ਨੇ ਕਿਹਾ ਕਿ  “ਠੋਕ ਦਿਓ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਨਾਲੇ ਠੋਕ ਦਿਓ ਜਿਨ੍ਹਾਂ ਦੇ 75:25 ਹਿੱਸੇ ਹਨ”.