Home Punjab ਪੁਲਿਸ ਹਿਰਾਸਤ ‘ਚ ਲੜਕੇ ਦੀ ਮੌਤ ਤੋਂ ਬਾਅਦ ਪੁਲਿਸ ਮੁਲਾਜਮਾਂ ਨੇ ਲਾਸ਼...

ਪੁਲਿਸ ਹਿਰਾਸਤ ‘ਚ ਲੜਕੇ ਦੀ ਮੌਤ ਤੋਂ ਬਾਅਦ ਪੁਲਿਸ ਮੁਲਾਜਮਾਂ ਨੇ ਲਾਸ਼ ਨੂੰ ਕੀਤਾ ਖੁਰਦ ਬੁਰਦ,

ਜਾਂਚ ਦੇ ਬਾਅਦ ਦੋਸ਼ੀ ਪੁਲਿਸ ਮੁਲਾਜਮਾਂ ਦੇ ਖਿਲਾਫ ਹੋਵੇਗੀ ਬਣਦੀ ਕਾਰਵਾਈ-ਐਸ.ਐਸ.ਪੀ

162
SHARE

ਫਰੀਦਕੋਟ ਤੋ ਡਿੰਪੀ ਸੰਧੂ ਦੀ ਰਿਪੋਰਟ
18 ਮਈ ਨੂੰ ਸੀਆਈਏ ਸਟਾਫ਼ ਫਰੀਦਕੋਟ ਦੀ ਪੁਲਿਸ ਦੁਆਰਾ ਪਿੰਡ ਰੱਤੀ ਰੋੜੀ ਵਿਚੋਂ ਹਿਰਾਸਤ ਵਿੱਚ ਲਏ ਗਏ 22 ਸਾਲ ਦੇ ਲੜਕੇ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ ਅਤੇ ਡਰ ਦੇ ਮਾਰੇ ਪੁਲਿਸ ਮੁਲਾਜਮਾਂ ਵੱਲੋਂ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ, ਇਸ ਗੱਲ ਦੀ ਪੁਸ਼ਟੀ ਜਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਇੱਕ ਪ੍ਰੈੱਸ ਵਾਰਤਾ ਵਿੱਚ ਕੀਤੀ ਹੈ.
ਜਾਣਕਾਰੀ ਮੁਤਾਬਕ 18 ਮਈ ਨੂੰ ਕੰਟਰੋਲ ਰੂਮ ਉੱਤੇ ਆਈ ਇੱਕ ਸ਼ਿਕਾਇਤ ਦੇ ਬਾਅਦ ਇੰਚਾਰਜ ਸੀਆਈਏ ਸਟਾਫ਼ ਫਰੀਦਕੋਟ ਨਰਿੰਦਰ ਸਿੰਘ ਦੀ ਪੁਲਿਸ ਪਾਰਟੀ ਦੁਆਰਾ ਪਿੰਡ ਰੱਤੀ ਰੋੜੀ ਵਿਚੋਂ ਇੱਕ ਮੁੰਡੇ ਨੂੰ ਹਿਰਾਸਤ ਵਿੱਚ ਲੈ ਕੇ ਉਸਨੂੰ ਸੀਆਈਏ ਸਟਾਫ ਲਿਆਂਦਾ ਗਿਆ ਸੀ ਅਤੇ ਜਦੋਂ ਦੂਜੇ ਦਿਨ ਪ੍ਰੀਵਾਰ ਵੱਲੋਂ ਇਸਦੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਸੀਂ ਸੁਬ੍ਹਾ ਪੰਜ ਵਜੇ ਉਸਨੂੰ ਛੱਡ ਦਿੱਤਾ ਸੀ. ਉਸਦੇ ਘਰ ਨਾਂ ਪਹੁੰਚਣ ਤੇ ਪ੍ਰੀਵਾਰ ਵਾਲਿਆਂ ਵੱਲੋਂ ਪੁਲਿਸ ਕੋਲੋਂ ਆਪਣੇ ਬੱਚੇ ਦੀ ਮੰਗ ਕੀਤੀ ਤਾਂ ਕਾਹਲੀ ਵਿੱਚ ਪੁਲਿਸ ਵਲੋਂ ਛੇ ਲੋਕਾਂ ਦੇ ਖਿਲਾਫ ਅਗਵਾ ਦਾ ਮਾਮਲਾ ਦਰਜ ਕਰ ਲਿਆ ਅਤੇ ਸਿੱਟ ਦਾ ਗਠਨ ਕਰਕੇ ਜਾਂਚ ਦਾ ਭਰੋਸਾ ਦਿੱਤਾ. ਇਸ ਦੌਰਾਨ ਸੀਆਈਏ ਸਟਾਫ਼ ਦੇ ਇੰਚਾਰਜ ਵੱਲੋਂ ਆਪਣੀ ਅਸਾਲਟ ਨਾਲ ਆਪਣੇ-ਆਪ ਨੂੰ ਗੋਲੀ ਮਾਰ ਕਰ ਆਤਮ ਹੱਤਿਆ ਕਰ ਲਈ ਜਿਸਦੇ ਬਾਅਦ ਮਾਮਲਾ ਹੋਰ ਪੇਚੀਦਾ ਹੋ ਗਿਆ ਪਰ ਅੱਜ ਸ਼ਾਮ ਹੁੰਦਿਆਂ ਪੁਲਿਸ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਤੋਂ ਪਰਦਾ ਹਟਾਉਂਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਲੜਕੇ ਨੇ ਪੁਲਿਸ ਹਵਾਲਾਤ ਵਿੱਚ ਫਾਹਾ ਲਗਾਕੇ ਆਤਮਹੱਤਿਆ ਕਰ ਲਈ ਗਈ ਜਿਸਦੇ ਬਾਅਦ ਡਰ ਦੇ ਮਾਰੇ ਪੁਲਿਸ ਮੁਲਾਜਮਾਂ ਵੱਲੋਂ ਉਸਦੀ ਲਾਸ਼ ਨੂੰ ਕਿਤੇ ਖੁਰਦ-ਬੁਰਦ ਕਰ ਦਿੱਤਾ ਗਿਆ ਜਿਸਦੀ ਤਲਾਸ਼ ਕੀਤੀ ਜਾ ਰਹੀ ਹੈ। ਉਥੇ ਹੀ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਮੀਡਿਆ ਦੇ ਸੁਆਲਾਂ ਤੇ ਬਚਦੀ ਰਹੀ ਅਤੇ ਹਰ ਸਵਾਲ ਵਿੱਚ ਜਾਂਚ ਜਾਰੀ ਹੈ ਕਹਿਕੇ ਕੰਮ ਚਲਾਉਂਦੇ ਰਹੇ।
ਉਥੇ ਹੀ ਪ੍ਰੀਵਾਰਿਕ ਮੈਂਬਰ ਐਸ.ਐਸ.ਪੀ ਦੇ ਦਫਤਰ ਵਿੱਚ ਇਕਠੇ ਹੋਏ ਅਤੇ ਜਾਣਕਾਰੀ ਮਿਲਣ ਦੇ ਬਾਅਦ ਮਾਹੌਲ ਕਾਫ਼ੀ ਤਨਾਵ ਭਰਿਆ ਹੋ ਗਿਆ ਅਤੇ ਪੁਲਿਸ ਉੱਤੇ ਉਨ੍ਹਾਂ ਦੇ ਬੱਚੇ ਨੂੰ ਮਾਰਕੇ ਝੂਠੀ ਕਹਾਣੀ ਬਣਾਉਣ ਦੇ ਇਲਜ਼ਾਮ ਲਗਾਉਂਦੇ ਨਜ਼ਰ ਆਏ। ਇਸ ਮੌਕੇ ਲੜਕੇ ਦੇ ਨਾਨੇ ਅਤੇ ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ ਉਨ੍ਹਾਂ ਦੋਸ਼ੀ ਪੁਲਿਸ ਮੁਲਾਜਮਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਨਹੀ ਤਾਂ ਪੁਲਿਸ ਦੇ ਖਿਲਾਫ ਸੰਘਰਸ਼ ਛੇੜਿਆ ਜਾਵੇਗਾ ।
ਜੇਕਰ ਗੱਲ ਕੀਤੀ ਜਾਵੇ ਇਸ ਮਾਮਲੇ ਦੀ ਤਾਂ ਕਈ ਸਵਾਲ ਖੜੇ ਹੁੰਦੇ ਹਨ ਜਿਨ੍ਹਾਂ ਦੇ ਪੁਲਿਸ ਜਵਾਬ ਦੇਣ ਤੋਂ ਭੱਜ ਰਹੀ ਹੈ.
1- ਅਖੀਰ ਅਜਿਹਾ ਐਨਾ ਕਿਹੜਾ ਗੰਭੀਰ ਮਾਮਲਾ ਸੀ ਕਿ ਪੁਲਿਸ ਪਿੰਡ ਜਾਕੇ ਉਸਨੂੰ ਹਿਰਾਸਤ ਵਿੱਚ ਲੈ ਕੇ ਚੁੱਕ ਲਿਆਈ.
2- ਅਖੀਰ ਅਜਿਹਾ ਕੀ ਹੋਇਆ ਕਿ ਮੁੰਡੇ ਨੇ ਹਵਾਲਾਤ ਵਿੱਚ ਫਾਹਾ ਲਗਾਕੇ ਜਾਨ ਦੇ ਦਿੱਤੀ ਜੋ ਕਿ ਪੁਲਿਸ ਦੇ ਕਹਿਣ ਮੁਤਾਬਕ ਹੈ।
3- ਸੂਤਰਾਂ ਮੁਤਾਬਕ ਸੀਆਈਏ ਇੰਚਾਰਜ ਵੱਲੋਂ ਖੁਦਕੁਸ਼ੀ ਕਰ ਲੈਣ ਤੋਂ ਪਹਿਲਾਂ ਐਸ.ਐਸ.ਪੀ ਵੱਲੋਂ ਉਸਨੂੰ ਸੱਦ ਕੇ ਕੋਈ ਗੱਲਬਾਤ ਕੀਤੀ ਗਈ ਸੀ ਜਿਸਤੋਂ ਐਸ.ਐਸ.ਪੀ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਦੋ ਦਿਨ ਪਹਿਲਾਂ ਉਸ ਨਾਲ ਕੋਈ ਗੱਲਬਾਤ ਹੀ ਨਹੀ ਹੋਈ ।
4- ਅਖੀਰ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਿਥੇ ਖਪਾ ਦਿੱਤਾ ਗਿਆ ਇਸਦੇ ਬਾਰੇ ਵਿੱਚ ਹੁਣ ਤੱਕ ਜਾਂਚ ਅਧਿਕਾਰੀ ਪਤਾ ਕਿਓਂ ਨਹੀਂ ਲਗਾ ਪਾਏ।
5- ਸੀਆਈਏ ਇੰਸਪੇਕਟਰ ਦੀ ਮੌਤ ਤੋਂ ਬਾਅਦ ਕੀ ਦੂਜੇ ਪੁਲਿਸ ਕਰਮਚਾਰੀਆਂ ਕੋਲੋਂ ਕੋਈ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਰਹੀ ਹੈ।