Home Punjab ਕੈਪਟਨ ਦੇ ਇੱਕ ਤੀਰ ਨਾਲ ਸਿੱਧੂ ਅਰਸ਼ ਤੋਂ ਫ਼ਰਸ਼ ਤੇ,

ਕੈਪਟਨ ਦੇ ਇੱਕ ਤੀਰ ਨਾਲ ਸਿੱਧੂ ਅਰਸ਼ ਤੋਂ ਫ਼ਰਸ਼ ਤੇ,

ਵੱਕਾਰੀ ਮਹਿਕਮੇਂ ਖੋਹਕੇ ਬਣਾਇਆ ਬਿਜਲੀ ਮੰਤਰੀ

114
SHARE

ਚੰਡੀਗੜ੍ਹ (ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਕੋਲੋਂ ਦੋਵੇਂ ਵਿਭਾਗ ਖੋਹਕੇ ਬਿਜਲੀ ਵਿਭਾਗ ਸੌਂਪ ਦਿੱਤਾ ਹੈ. ਸਿੱਧੂ ਕੋਲ ਹੁਣ ਬਿਜਲੀ ਅਤੇ ਨਵਿਆਉਣਯੋਗ ਊਰਜਾ ਵਿਭਾਗ ਹੈ.


ਨਵਜੋਤ ਸਿੱਧੂ ਪਹਿਲਾਂ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸਨ ਅਤੇ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਬ੍ਰਹਮ ਮੋਹਿੰਦਰਾ ਕੋਲ ਚਲਿਆ ਗਿਆ ਹੈ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਦੀ ਵਾਗਡੋਰ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿੱਤੀ ਗਈ ਹੈ. ਸਿੱਧੂ ਅੱਜ ਚੇਤਾਵਨੀ ਦੇ ਚੁੱਕੇ ਹਨ ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਤਾਂ ਉਹ ਵੀ ਆਪਣਾ ਫੈਸਲਾ ਸੁਣਾ ਦੇਣਗੇ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਨਵਜੋਤ ਸਿੱਧੂ ਇਸ ਨਵੇਂ ਅਹੁਦੇ ਨੂੰ ਸਵੀਕਾਰਦੇ ਹਨ ਜਾਂ ਨਹੀਂ.