Home Punjab ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਮੰਤਰੀ ਮੰਡਲ ‘ਚ ਵੱਡਾ ਰੱਦੋ-ਬਦਲ,

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਮੰਤਰੀ ਮੰਡਲ ‘ਚ ਵੱਡਾ ਰੱਦੋ-ਬਦਲ,

ਕਈਆਂ ਵਿਭਾਗਾਂ ਦੇ ਮੰਤਰੀ ਬਦਲੇ

92
SHARE

ਚੰਡੀਗੜ੍ਹ (ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ‘ਚ ਰੱਦੋ-ਬਦਲ ਕਰਦਿਆਂ ਕਈਆਂ ਮੰਤਰੀਆਂ ਦੇ ਮਹਿਕਮੇਂ ਬਦਲ ਦਿੱਤੇ ਗਏ ਹਨ. ਸਥਾਨਕ ਸਰਕਾਰਾਂ ਬਾਰੇ ਮਹਿਕਮਾ ਮੁੱਖ ਮੰਤਰੀ ਨੇ ਸਿੱਧੂ ਤੋਂ ਖੋਹਕੇ ਆਪਣੇ ਸੀਨੀਅਰ ਸਾਥੀ ਬ੍ਰਹਮ ਮੋਹਿੰਦਰਾ ਨੂੰ ਦਿੱਤਾ ਹੈ ਜਦਕਿ ਬ੍ਰਹਮ ਮਹਿੰਦਰਾ ਦਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਣ ਬਲਬੀਰ ਸਿੰਘ ਸਿੱਧੂ ਦੇ ਹਵਾਲੇ ਕਰ ਦਿੱਤਾ ਗਿਆ ਹੈ.
ਇਸੇ ਤਰ੍ਹਾਂ ਸਿੱਧੂ ਦਾ ਦੂਸਰਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਗਿਆ ਹੈ, ਪਹਿਲਾਂ ਚੰਨੀ ਪਹਿਲਾਂ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਤੇ ਰੁਜ਼ਗਾਰ ਜਰਨਲ ਸੰਭਾਲ ਰਹੇ ਸਨ ਜਿਹੜਾ ਹੁਣ ਮੁੱਖ ਮੰਤਰੀ ਨੇ ਆਪਣੇ ਕੋਲ ਰੱਖ ਲਿਆ ਹੈ.
ਬਲਬੀਰ ਸਿੰਘ ਸਿੱਧੂ ਦਾ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਮਹਿਕਮਾ ਨਵੇਂ ਰੱਦੋ-ਬਦਲ ਮੁਤਾਬਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਬਾਜਵਾ ਨੂੰ ਉਚੇਰੀ ਸਿੱਖਿਆ ਮੰਤਰੀ ਅਤੇ ਮੰਤਰੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੀ ਬਣੇ ਰਹਿਣਗੇ.
ਬਾਜਵਾ ਤੋਂ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਲੈ ਕੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਦੇ ਦਿੱਤਾ ਗਿਆ ਹੈ ਅਤੇ ਸਰਕਾਰੀਆ ਦਾ ਮਾਲ ਮਹਿਕਮਾ ਗੁਰਪ੍ਰੀਤ ਸਿੰਘ ਕਾਂਗੜ ਨੂੰ ਸੌਂਪ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕਾਂਗੜ ਕੋਲ ਰੀਹੈਬਲੀਟੇਸ਼ਨ ਤੇ ਆਪਦਾ ਪ੍ਰਬੰਧਨ ਮਹਿਕਮਾ ਵੀ ਪਹਿਲਾਂ ਵਾਂਗ ਰਹੇਗਾ.
ਮਨਪ੍ਰੀਤ ਸਿੰਘ ਬਾਦਲ, ਵਿੱਤ, ਯੋਜਨਾਬੰਦੀ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਵਿਭਾਗ ਸੰਭਾਲਦੇ ਰਹਿਣਗੇ ਜਦਕਿ ਉਨ੍ਹਾਂ ਦਾ ਦੂਸਰਾ, ਸਰਕਾਰੀ ਸੁਧਾਰਾਂ ਬਾਰੇ ਮਹਿਕਮਾ ਮੁੱਖ ਮੰਤਰੀ ਨੇ ਆਪਣੇ ਕੋਲ ਰੱਖ ਲਿਆ ਹੈ.
ਸਕੂਲ ਸਿੱਖਿਆ ਵਿਭਾਗ ਓਮ ਪ੍ਰਕਾਸ਼ ਸੋਨੀ ਤੋਂ ਲੈ ਕੇ ਵਿਜੇਇੰਦਰ ਸਿੰਗਲਾ ਨੂੰ ਦੇ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸਿੰਗਲਾ ਕੋਲ ਪਬਲਿਕ ਵਰਕਸ ਵਿਭਾਗ ਬਣਿਆ ਰਹੇਗਾ ਪਰ ਮੁੱਖ ਮੰਤਰੀ ਨੇ ਉਨ੍ਹਾਂ ਤੋਂ ਸੂਚਨਾ ਤਕਨੌਲੋਜੀ ਵਿਭਾਗ ਲੈ ਲਿਆ ਹੈ.
ਸੋਨੀ ਹੁਣ ਮੈਡੀਕਲ ਸਿੱਖਿਆ ਤੇ ਖੋਜ, ਸੁਤੰਤਰਤਾ ਘੁਲਾਟੀਆਂ ਦਾ ਮਹਿਕਮਾ ਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੀ ਦੇਖਭਾਲ ਕਰਨਗੇ.
ਰਾਣਾ ਗੁਰਜੀਤ ਸਿੰਘ ਸੋਢੀ ਉਨ੍ਹਾਂ ਦੇ ਪਹਿਲੇ ਮਹਿਕਮੇ ਖੇਡਾਂ ਤੇ ਯੁਵਕ ਮਾਮਲਿਆਂ ਤੋਂ ਇਲਾਵਾ ਐੱਨਆਰਆਈ ਮਹਿਕਮਾ ਵੀ ਸੰਭਾਲਣਗੇ. ਇਹ ਮਹਿਕਮਾਂ ਪਹਿਲਾਂ ਮੁੱਖ ਮੰਤਰੀ ਦੀ ਆਪਣੀ ਨਿਗਰਾਨੀ ਹੇਠ ਸੀ.
ਰਜ਼ੀਆ ਸੁਲਤਾਨਾ ਨੂੰ ਅਰੁਣਾ ਚੌਧਰੀ ਦੀ ਥਾਂ ਸੂਬੇ ਦੀ ਨਵੀਂ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ ਰਜ਼ੀਆ ਕੋਲ ਪਹਿਲਾਂ ਹੀ ਜਲ ਸਪਲਾਈ ਵਿਭਾਗ ਸੀ ਪਰ ਉਨ੍ਹਾਂ ਤੋਂ ਉਚੇਰੀ ਸਿੱਖਿਆ ਵਿਭਾਗ ਲੈ ਲਿਆ ਗਿਆ ਹੈ.
ਅਰੁਣਾ ਨੂੰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਲ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ.
ਇਸ ਤੋਂ ਇਲਵਾ ਜਿਨ੍ਹਾਂ ਚਾਰ ਮੰਤਰੀਆਂ ਦੇ ਵਿਭਾਗਾਂ ਵਿੱਚ ਕੋਈ ਬਦਲਾਅ ਨਹੀਂ ਉਨ੍ਹਾਂ ‘ਚ ਸਾਧੂ ਸਿੰਘ ਧਰਮਸੋਤ (ਜੰਗਲਾਤ, ਛਪਾਈ ਤੇ ਸਟੇਸ਼ਨਰੀ, ਐਸ.ਸੀ ਬੀਸੀ ਭਲਾਈ), ਸੁਖਜਿੰਦਰ ਸਿੰਘ ਰੰਧਾਵਾ (ਕਾਰਪੋਰੇਸ਼ਨ, ਜੇਲ੍ਹ) ਸੁੰਦਰ ਸ਼ਾਮ ਅਰੋੜਾ (ਸਨਅਤ ਅਤੇ ਕਾਰੋਬਾਰ) ਅਤੇ ਭਾਰਤ ਭੂਸ਼ਣ ਆਸ਼ੂ (ਖ਼ੁਰਾਕ ਤੇ ਨਾਗਰਿਕ ਪੂਰਤੀ, ਗਾਹਕ ਮਾਮਲੇ) ਸ਼ਾਮਿਲ ਹਨ.