Home Punjab 100 ਕਰੋੜ ਦੀ ਧੋਖਾਧੜੀ ਕਰਕੇ ਵਿਦੇਸ਼ ਦੌੜ ਰਿਹਾ ਮੌਂਟੀ ਚੱਢਾ, ਦਿੱਲੀ ਏਅਰਪੋਰਟ...

100 ਕਰੋੜ ਦੀ ਧੋਖਾਧੜੀ ਕਰਕੇ ਵਿਦੇਸ਼ ਦੌੜ ਰਿਹਾ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ

79
SHARE

ਨਵੀਂ ਦਿੱਲੀ (ਬਿਊਰੋ) ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਨੇ ‘ਵੇਵ ਗਰੁੱਪ’ ਦੇ ਵਾਈਸ ਚੇਅਰਮੈਨ ਮੌਂਟੀ ਚੱਢਾ ਨੂੰ ਬੁੱਧਵਾਰ ਰਾਤ ਦਿੱਲੀ ਦੇ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅੱਜ ਉਸ ਨੂੰ ਰਿਮਾਂਡ ਲਈ ਕੋਰਟ ‘ਚ ਪੇਸ਼ ਕੀਤਾ ਜਾਵੇਗਾ. ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਨੇ ਮਰਹੂਮ ਪੌਂਟੀ ਚੱਢਾ ਦੇ ਬੇਟੇ ਮੌਂਟੀ ਚੱਢਾ ‘ਤੇ ਲੋਕਾਂ ਨੂੰ ਫਲੈਟਸ ਦੇਣ ਦੇ ਨਾਂ ‘ਤੇ 100 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ਼ ਕੀਤਾ ਹੈ.
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਦੀ ਨਜ਼ਰ ‘ਚ ਆਉਣ ਤੋਂ ਬਾਅਦ ਮੌਂਟੀ ਚੱਢਾ ਥਾਈਲੈਂਡ ਭੱਜਣ ਦੀ ਕੋਸ਼ਿਸ ‘ਚ ਸੀ ਪਰ ਇਸ ਦੌਰਾਨ ਉਸ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ. ਦਿੱਲੀ ਪੁਲਿਸ ਦੀ ਇਕਨੋਮਿਕ ਓਫੈਂਸ ਵਿੰਗ ਵੱਲੋਂ ਜੋ ਮਾਮਲਾ ਦਰਜ ਕੀਤਾ ਹੈ ਉਸ ਵਿੱਚ ਐਮਐਸ ਉੱਪਲ, ਚੱਢਾ ਹਾਈਟੈਕ ਡੈਵਲਪਰਸ ਪ੍ਰਾਈਵੇਟ ਲਿਮਟਿਡ, ਹਰਮਨਦੀਪ ਸਿੰਘ ਕੰਧਾਰੀ, ਰਾਜੇਂਦਰ ਸਿੰਘ ਚੱਢਾ, ਮਨਪ੍ਰੀਤ ਸਿੰਘ ਚੱਢਾ, ਗੁਰਜੀਤ ਸਿੰਘ ਕੋਚਰ ਅਤੇ ਕ੍ਰਿਤਿਕਾ ਗੁਪਤਾ ਨੂੰ ਮੁਲਜ਼ਮ ਦੱਸਿਆ ਗਿਆ ਹੈ.