Home Punjab ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀ ‘ਸਿੱਟ’ ਦੀ ਰਿਪੋਰਟ...

ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀ ‘ਸਿੱਟ’ ਦੀ ਰਿਪੋਰਟ ਵਿੱਚ ਨਵਾਂ ਖ਼ੁਲਾਸਾ,

69
SHARE

ਚੰਡੀਗੜ੍ਹ (ਬਿਊਰੋ) ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਟੀਮ ਵੱਲੋਂ ਅਦਾਲਤ ‘ਚ ਪੇਸ਼ ਰਿਪੋਰਟ ਵਿੱਚ ਨਵਾਂ ਖ਼ੁਲਾਸਾ ਹੋਇਆ ਹੈ ਜਿਸ ਨਾਲ ਪੂਰੀ ਕਹਾਣੀ ਬਦਲੀ ਹੋਈ ਨਜ਼ਰ ਆ ਰਹੀ ਹੈ. ਜਾਂਚ ਰਿਪੋਰਟ ਅਨੁਸਾਰ ਬਾਦਲ ਸਰਕਾਰ ਨੇ ਜਿਨ੍ਹਾਂ ਪੁਲਿਸ ਅਫ਼ਸਰਾਂ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਸੀ ਉਨ੍ਹਾਂ ਵੱਲੋਂ ਹੀ ਮੁਲਜਿਮ ਅਫ਼ਸਰਾਂ ਨਾਲ ਮਿਲ ਕੇ ਸਬੂਤ ਮਿਟਾ ਦਿੱਤੇ ਗਏ, ਫਾਇਰਿੰਗ ਵਿੱਚ ਇਸਤੇਮਾਲ ਕੀਤੇ ਹਥਿਆਰ ਅਗਲੇ ਦਿਨ ਮੋਗਾ ਪੁਲਿਸ ਕੋਲ ਜਮ੍ਹਾ ਕਰਵਾ ਕੇ ਨਵੇਂ ਕਢਵਾ ਲਏ ਗਏ, ਪੋਸਟਮਾਰਟਮ ਸਮੇਂ ਲਾਸ਼ਾਂ ‘ਚ ਮਿਲੇ ਗੋਲ਼ੀਆਂ ਦੇ ਨਿਸ਼ਾਨ ਉੱਪਰ ਤੋਂ ਨੀਚੇ ਤੱਕ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਗੋਲ਼ੀ ਜਮੀਨ ਤੇ ਬੈਠੇ ਲੋਕਾਂ ‘ਤੇ ਚਲਾਈ ਗਈ, ਇੱਥੋਂ ਤਕ ਕਿ ਫਾਇਰਿੰਗ ਸਪਾਟ, ਜਿੱਥੋਂ ਗੋਲ਼ੀ ਚਲਾਈ ਗਈ ਸੀ ਉਹ ਵੀ ਬਦਲ ਦਿੱਤਾ ਗਿਆ ਸੀ.
ਪੋਸਟ ਮਾਰਟਮ ਦੌਰਾਨ ਮ੍ਰਿਤਕਾਂ ਦੀਆਂ ਲਾਸ਼ਾਂ ਵਿੱਚੋਂ ਨਿਕਲੀਆਂ ਗੋਲ਼ੀਆਂ ਤੱਕ ਟੈਂਪਰ ਕਰ ਦਿੱਤੀਆਂ ਗਈਆਂ ਸਨ ਤਾਂ ਕਿ ਪਤਾ ਨਾ ਚੱਲ ਸਕੇ ਕਿ ਗੋਲ਼ੀ ਕਿਸ ਰਾਈਫਲ ਵਿੱਚੋਂ ਚੱਲੀ ਸੀ ਪਰ ‘ਸਿੱਟ’ ਦੀ ਜਾਂਚ ਵਿੱਚ ਮ੍ਰਿਤਕਾਂ ਦੇ ਪੋਸਟ ਮਾਰਟਮ ਦੌਰਾਨ ਉਨ੍ਹਾਂ ਨੂੰ ਲੱਗੀਆਂ ਗੋਲ਼ੀਆਂ ਦੀ ਦਿਸ਼ਾ, ਜਮ੍ਹਾ ਕਰਵਾਏ ਹਥਿਆਰਾਂ ਦੀ ਚਾਲੂ ਰਜਿਸਟਰਾਂ ਦੀ ਬਜਾਏ ਨਵੇਂ ਰਜਿਸਟਰਾਂ ‘ਚ ਐਂਟਰੀ ਤੇ ਜਿਪਸੀ ਉੱਤੇ ਹੋਈ ਫਾਇਰਿੰਗ ਦੀ ਫੌਰੈਂਸਿਕ ਲੈਬ ਦੀ ਰਿਪੋਰਟ ਨੇ ਸਾਰੀ ਕਹਾਣੀ ਹੀ ਪਲਟ ਕੇ ਰੱਖ ਦਿੱਤੀ ਹੈ.
ਇਸ ਰਿਪੋਰਟ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਬਹਿਬਲ ਕਲਾਂ ਤੇ ਕੋਟਕਪੁਰਾ ਗੋਲ਼ੀਕਾਂਡ ਵਿੱਚ ਪੁਲਿਸ ਅਫ਼ਸਰਾਂ ਨੂੰ ਬਚਾਉਣ ਲਈ ਸੈਲਫ ਡਿਫੈਂਸ ਦੀ ਕਹਾਣੀ ਝੂਠੀ ਬਣਾਈ ਗਈ ਸੀ ਜਿਸਦੀ ਪੋਲ ਇਸਤੇਮਾਲ ਹੋਈ ਜਿਪਸੀ ਅਤੇ ਪੁਲਿਸ ਕਰਮੀਆਂ ਨੇ ਖ਼ੁਦ ਹੀ ਖੋਲ੍ਹ ਦਿੱਤੀ ਸੀ. ਇਸ ਦਾ ਖੁਲਾਸਾ ‘ਸਿੱਟ’ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲ਼ੀਕਾਂਡ ਵਿੱਚ ਫਾਈਲ ਚਾਰਜਸ਼ੀਟ ਤੋਂ ਹੋਇਆ ਹੈ. ਚਾਰਜਸ਼ੀਟ ਤੋਂ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਕਾਗਜ਼ਾਂ ਵਿੱਚ ਜਿਪਸੀ ਨੂੰ ਥਾਣੇ ਵਿੱਚ ਦਿਖਾਇਆ ਗਿਆ ਜਦਕਿ ਅਸਲ ਵਿੱਚ ਪੁਲਿਸ ਉਸ ਨੂੰ ਕੋਟਕਪੁਰਾ ਲੈ ਗਈ ਸੀ. ਫਾਇਰਿੰਗ ਵਾਲੀ ਜਿਪਸੀ ਦੇ ਡਰਾਈਵਰ ਗੁਰਨਾਮ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਇੰਸਪੈਕਟਰ ਪ੍ਰਦੀਪ ਜਦੋਂ ਸ਼ਾਮ 7 ਵਜੇ ਜਿਪਸੀ ਨੂੰ ਕੋਟਕਪੁਰਾ ਤੋਂ ਫਰੀਦਕੋਟ ਦੀ ਇੱਕ ਕੋਠੀ ਵਿੱਚ ਲੈ ਗਏ ਸਨ ਉਦੋਂ ਤੱਕ ਉਸ ਉੱਤੇ ਕੋਈ ਫਾਇਰ ਨਹੀਂ ਹੋਇਆ ਸੀ ਪਰ ਕੋਠੀ ਵਿੱਚ ਹੀ 12 ਬੋਰ ਦੇ ਫਾਇਰ ਮਾਰੇ ਗਏ ਤੇ ਇੰਝ ਸੈਲਫ ਡਿਫੈਂਸ ਦੀ ਝੂਠੀ ਕਹਾਣੀ ਘੜੀ ਗਈ. ਇੰਨਾ ਹੀ ਨਹੀਂ ਉਕਤ ਜਿਪਸੀ ਦੋ ਦਿਨਾਂ ਤੱਕ ਐਸਐਸਪੀ ਫਰੀਦਕੋਟ ਦੀ ਕੋਠੀ ਵਿੱਚ ਰਹੀ ਤੇ 16 ਅਕਤੂਬਰ ਨੂੰ ਇੰਸਪੈਕਟਰ ਪ੍ਰਦੀਪ ਨੇ ਉਸ ਨੂੰ ਕੋਟਕਪੁਰਾ ਥਾਣੇ ਵਿੱਚ ਲਾਇਆ ਜਿਸ ਤੋਂ ਬਾਅਦ ਐਸਐਚਓ ਅਮਰਜੀਤ ਨੇ ਇਸ ਨੂੰ 14 ਅਕਤੂਬਰ ਨੂੰ ਥਾਣੇ ਵਿੱਚ ਜ਼ਬਤ ਕੀਤਾ ਦਿਖਾ ਕੇ ਐਸਆਈ ਦਲਜੀਤ ਸਿੰਘ ਨੇ ਮਾਲਖਾਨੇ ਵਿੱਚ ਪੇਸ਼ ਕੀਤਾ.