Home Punjab ਕੈਪਟਨ-ਸਿੱਧੂ ਵਿਵਾਦ ! ਕੈਪਟਨ ਨੇ ਨਵਜੋਤ ਸਿੱਧੂ ਦੇ ਬਿਜਲੀ ਮਹਿਕਮੇਂ ਦੀ ਕਮਾਨ...

ਕੈਪਟਨ-ਸਿੱਧੂ ਵਿਵਾਦ ! ਕੈਪਟਨ ਨੇ ਨਵਜੋਤ ਸਿੱਧੂ ਦੇ ਬਿਜਲੀ ਮਹਿਕਮੇਂ ਦੀ ਕਮਾਨ ਖੁਦ ਸੰਭਾਲੀ ,

ਬਿਜਲੀ ਮਹਿਕਮੇ ਦਾ ਕੰਮ ਹੋ ਰਿਹਾ ਸੀ ਪ੍ਰਭਾਵਿਤ

86
SHARE

ਚੰਡੀਗੜ੍ਹ (ਬਿਊਰੋ) ਕੈਪਟਨ-ਸਿੱਧੂ ਵਿਵਾਦ ਦੇ ਚੱਲਦਿਆਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਨਵੇਂ ਦਿੱਤੇ ਗਏ ਬਿਜਲੀ ਮਹਿਕਮੇ ਦਾ ਚਾਰਜ ਨਾਂ ਸੰਭਾਲਣ ਕਰਕੇ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਕਮੇਂ ਦੀ ਕਮਾਨ ਸੰਭਾਲ ਲਈ ਹੈ. ਦੱਸਿਆ ਜਾ ਰਿਹਾ ਹੈ ਕਿ ਬਿਜਲੀ ਮਹਿਕਮੇ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ ਜਿਸ ਕਰਕੇ ਉਨ੍ਹਾਂ ਖੁਦ ਕਮਾਨ ਸੰਭਾਲਦਿਆਂ ਅਫਸਰਾਂ ਨਾਲ ਬਾਕਾਇਦਾ ਮੀਟਿੰਗਾਂ ਕਰਕੇ ਕੰਮ ਚੁਸਤ-ਦਰੁਸਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ. ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦੇ ਸਕੱਤਰ ਪੱਧਰ ਦੇ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ ਤੇ ਵਿਭਾਗ ਦੀ ਪ੍ਰਗਤੀ ਰਿਪੋਰਟ ਹਾਸਲ ਕਰਦਿਆਂ ਕੁਝ ਜ਼ਰੂਰੀ ਫਾਈਲਾਂ ਨੂੰ ਅੱਗੇ ਤੋਰਨ ਦੀ ਪ੍ਰਵਾਨਗੀ ਵੀ ਦਿੱਤੀ.
ਇਸ ਦੀ ਜਾਣਕਾਰੀ ਦਿੰਦਿਆਂ ਸਕੱਤਰ ਪੱਧਰ ਦੇ ਅਧਿਕਾਰੀ ਨੇ ਮੰਨਿਆ ਕਿ ਮੁੱਖ ਮੰਤਰੀ ਬਿਜਲੀ ਵਿਭਾਗ ਦੀ ਨਿਗਰਾਨੀ ਕਰ ਰਹੇ ਹਨ. ਦੂਜੇ ਪਾਸੇ ਮਾਮਲਾ ਹਾਈਕਮਾਨ ਦੇ ਵਿਚਾਰ ਅਧੀਨ ਹੋਣ ਕਰਕੇ ਨਵਜੋਤ ਸਿੱਧੂ ਨੇ ਦਿੱਲੀ ‘ਚ ਡੇਰੇ ਲਾਏ ਹੋਏ ਹਨ. ਸੂਤਰਾਂ ਮੁਤਾਬਕ ਸਿੱਧੂ ਪੰਜਾਬ ‘ਚ ਵੱਡਾ ਮੰਤਰਾਲਾ ਜਾਂ ਫਿਰ ਪਾਰਟੀ ਸੰਗਠਨ ‘ਚ ਵੱਡਾ ਅਹੁਦਾ ਚਾਹੁੰਦੇ ਹਨ ਅਤੇ ਹਾਈਕਮਾਨ ਵੀ ਚਾਹੁੰਦੀ ਹੈ ਕਿ ਸਿੱਧੂ ਨੂੰ ਪਾਰਟੀ ਸੰਗਠਨ ਵਿੱਚ ਚੰਗੀ ਪੁਜ਼ੀਸ਼ਨ ਦਿੱਤੀ ਜਾਵੇ ਤਾਂਕਿ ਮਾਮਲਾ ਜਲਦ ਹੱਲ ਕੀਤਾ ਜਾ ਸਕੇ.