Home Punjab ਕੋਟਕਪੂਰਾ ਦੇ ਡੇਰਾ ਸਿਰਸਾ ‘ਚ ਪਹੁੰਚੀ ਬਰਗਾੜੀ ਕਾਂਡ ਦੇ ਮੁਲਜ਼ਮ ਬਿੱਟੂ ਦੀ...

ਕੋਟਕਪੂਰਾ ਦੇ ਡੇਰਾ ਸਿਰਸਾ ‘ਚ ਪਹੁੰਚੀ ਬਰਗਾੜੀ ਕਾਂਡ ਦੇ ਮੁਲਜ਼ਮ ਬਿੱਟੂ ਦੀ ਲਾਸ਼,

ਆਈਜੀ ਵੱਲੋਂ ਲੋਕਾਂ ਨੂੰ ਖ਼ਾਸ ਅਪੀਲ

104
SHARE

ਪਟਿਆਲਾ (ਬਿਊਰੋ) ਬੀਤੇ ਦਿਨ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬਰਗਾੜੀ ਬੇ-ਅਦਬੀ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਡੇਰਾ ਪ੍ਰੇਮੀ ਮਹਿੰਦਰਪਾਲ ‘ਬਿੱਟੂ’ ਜਿਹੜਾ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਮੁੱਖ ਮੈਂਬਰ ਵੀ ਸੀ, ਨੂੰ ਦੋ ਕੈਦੀਆਂ ਨੇ ਕੁੱਟ-ਕੁੱਟ ਮਾਰ ਦਿੱਤਾ ਸੀ. ਵਾਰਦਾਤ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪਟਿਆਲਾ ਪੁਲਿਸ ਦੇ ਆਈ.ਜੀ ਏਐਸ ਰਾਏ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਲੋਕਾਂ ਨੂੰ ਸੂਬੇ ਵਿੱਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ. ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਏਗਾ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ. ਉੱਧਰ ਮ੍ਰਿਤਕ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ ਲਾਸ਼ ਨੂੰ ਡੇਰਾ ਸੱਚਾ ਸੌਦਾ ਲਿਜਾਇਆ ਗਿਆ ਹੈ ਤੇ ਵੱਡੀ ਗਿਣਤੀ ਡੇਰਾ ਪ੍ਰੇਮੀ ਉੱਥੇ ਪਹੁੰਚ ਰਹੇ ਹਨ. ਕੋਟਕਪੁਰਾ ਵਿੱਚ ਮਾਹੌਲ ਤਣਾਓਪੂਰਨ ਬਣਿਆ ਹੋਇਆ ਹੈ ਅਤੇ ਸੁਰੱਖਿਆ ਵਜੋਂ ਉਸ ਦੇ ਕੋਟਕਪੂਰਾ ਸਥਿਤ ਘਰ ਵਿੱਚ ਵੀ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ. ‘ਬਿੱਟੂ’ ਦਾ ਅੱਜ ਇੱਥੇ ਸੰਸਕਾਰ ਕੀਤਾ ਜਾਏਗਾ.
ਦੱਸਣਯੋਗ ਹੈ ਕਿ ਮਹਿੰਦਰਪਾਲ ‘ਬਿੱਟੂ’ ਦੇ ਕਤਲ ਦੇ ਇਲਜ਼ਾਮ ਹੇਠ ਕੱਲ੍ਹ ਜੇਲ੍ਹ ਪ੍ਰਸ਼ਾਸਨ ਵੱਲੋਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਖ਼ਿਲਾਫ਼ ਪੁਲਿਸ ਕੇਸ ਦਰਜ ਕਰਵਾਇਆ ਗਿਆ ਹੈ. ਇਹ ਘਟਨਾ ਸ਼ਾਮ ਪੌਣੇ ਕੁ ਛੇ ਵਜੇ ਵਾਪਰੀ ਦੱਸੀ ਜਾ ਰਹੀ ਹੈ ਅਤੇ ਉਹ ਦੋਵੇਂ ਮੁਲਜ਼ਮ ਜਿਨ੍ਹਾਂ ਮਹਿੰਦਰਪਾਲ ਦੇ ਸਿਰ ਵਿੱਚ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ, ਅੰਮ੍ਰਿਤਧਾਰੀ ਸਿੱਖ ਦੱਸੇ ਜਾਂਦੇ ਹਨ.