Home Punjab ਪਤਨੀ ਤੇ 3 ਬੱਚਿਆਂ ਦਾ ਕਾਤਲ ਹਰਵੰਤ ਗ੍ਰਿਫ਼ਤਾਰ,

ਪਤਨੀ ਤੇ 3 ਬੱਚਿਆਂ ਦਾ ਕਾਤਲ ਹਰਵੰਤ ਗ੍ਰਿਫ਼ਤਾਰ,

ਕਤਲ ਕਰਨ ਲਈ ਵਰਤੇ ਹਥਿਆਰ ਅਤੇ ਦੋ ਪਿਸਤੋਲ ਵੀ ਬਰਾਮਦ

85
SHARE

ਅੰਮ੍ਰਿਤਸਰ (ਬਿਊਰੋ) ਆਪਣੀ ਪਤਨੀ ਤੇ ਤਿੰਨ ਜਵਾਨ ਬੱਚਿਆਂ ਦਾ ਕਤਲ ਕਰਕੇ ਲਾਸ਼ਾਂ ਨਹਿਰ ਵਿੱਚ ਸੁੱਟਣ ਵਾਲੇ ਕਲਯੁੱਗੀ ਪਿਤਾ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ. ਮੁਲਜ਼ਮ ਦੀ ਸ਼ਨਾਖ਼ਤ ਹਰਵੰਤ ਸਿੰਘ ਵਾਸੀ ਤੇੜਾ ਖੁਰਦ ਵਜੋਂ ਹੋਈ ਹੈ. ਪੁਲਿਸ ਮੁਤਾਬਕ ਹਰਵੰਤ ਸਿੰਘ ਨੇ ਆਪਣੇ ਭਾਣਜੇ ਕੁਲਦੀਪ ਸਿੰਘ ਤੇ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ 16 ਜੂਨ ਦੀ ਰਾਤ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ. ਚਾਰਾਂ ਵਿਅਕਤੀਆਂ ਨੇ ਇੱਕੋ ਵੇਲੇ ਹੀ ਚਾਰਾਂ ਮ੍ਰਿਤਕਾਂ ਦੇ ਸਿਰ ‘ਤੇ ਜਾਨਲੇਵਾ ਵਾਰ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ. ਜਾਣਕਾਰੀ ਅਨੁਸਾਰ ਹਰਵੰਤ ਸਿੰਘ ਦੇ ਤਿੰਨ ਜਵਾਨ ਬੱਚੇ ਜਿਨ੍ਹਾਂ ਦੀ ਉਮਰ 20 ਤੋਂ 29 ਸਾਲ ਦੇ ਦਰਮਿਆਨ ਸੀ.
ਪੁਲਿਸ ਦੇ ਦੱਸਣ ਅਨੁਸਾਰ ਹਰਵੰਤ ਸਿੰਘ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਸਨ ਜਿਸ ਕਰਕੇ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਸੀ ਅਤੇ ਦੋਸ਼ੀ ਨੇ ਉਨ੍ਹਾਂ ਨੂੰ ਰਾਹ ਵਿਚੋਂ ਹਟਾਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ. ਪੁਲਿਸ ਨੇ ਹਰਵੰਤ ਦੇ ਭਾਣਜੇ ਸਮੇਤ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਇਨ੍ਹਾਂ ਕੋਲੋਂ ਕਤਲ ਲਈ ਵਰਤੇ ਹਥਿਆਰ ਅਤੇ ਨਾਲ ਹੀ ਦੋ ਨਾਜਾਇਜ਼ ਪਿਸਤੌਲ ਵੀ ਫੜ ਲਏ ਹਨ.