Home Punjab ਸਰਕਾਰ ਵੱਲੋਂ ਕਤਲ ਦੀ ਜਾਂਚ ਦੀ ਮੰਗ ਮੰਨਣ ਤੋਂ ਬਾਅਦ ਪ੍ਰੇਮੀਆਂ ਨੇ...

ਸਰਕਾਰ ਵੱਲੋਂ ਕਤਲ ਦੀ ਜਾਂਚ ਦੀ ਮੰਗ ਮੰਨਣ ਤੋਂ ਬਾਅਦ ਪ੍ਰੇਮੀਆਂ ਨੇ ‘ਬਿੱਟੂ’ ਦਾ ਕੀਤਾ ਅੰਤਿਮ ਸੰਸਕਾਰ,

'ਬਿੱਟੂ' ਖ਼ਿਲਾਫ਼ ਦਰਜ ਬੇ-ਅਦਬੀ ਕੇਸ ਰੱਦ ਕਰਨ ਦੀ ਪ੍ਰੇਮੀਆਂ ਦੀ ਮੰਗ ਨਹੀਂ ਹੋਈ ਪੂਰੀ

90
SHARE

ਫ਼ਰੀਦਕੋਟ (ਬਿਊਰੋ) ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਦੋ ਦਿਨ ਬਾਅਦ ਅੱਜ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ. ਅਜਿਹਾ ਸਰਕਾਰ ਵੱਲੋਂ ਡੇਰਾ ਪ੍ਰੇਮੀ ਅਤੇ ਪਰਿਵਾਰ ਦੀ ਬਿੱਟੂ ਦੇ ਕਤਲ ਦੀ ਉੱਚ ਪੱਧਰੀ ਜਾਂਚ ਦੀ ਮੰਗ ਪੂਰੀ ਹੋਣ ‘ਤੇ ਸੰਭਵ ਹੋ ਸਕਿਆ ਹਾਲਾਂਕਿ, ਡੇਰਾ ਪ੍ਰੇਮੀ ਬਿੱਟੂ ਖ਼ਿਲਾਫ਼ ਦਰਜ ਬੇਅਦਬੀ ਕੇਸ ਰੱਦ ਕਰਨ ‘ਤੇ ਅੜੇ ਹੋਏ ਸਨ, ਪਰ ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਉਨ੍ਹਾਂ ਦੀ ਇਹ ਮੰਗ ਪੂਰੀ ਨਾ ਹੋ ਸਕੀ.
ਕੋਟਕਪੂਰਾ ਦੇ ਸ਼ਮਸ਼ਾਨ ਘਾਟ ਵਿੱਚ ਬਿੱਟੂ ਦਾ ਅੰਤਮ ਸੰਸਕਾਰ ਕੀਤਾ ਗਿਆ. ਇਸ ਦੌਰਾਨ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ. ਬਿੱਟੂ ਦੇ ਸੰਸਕਾਰ ਤੋਂ ਕੁਝ ਹੀ ਸਮੇਂ ਬਾਅਦ ਕੈਪਟਨ ਸਰਕਾਰ ਨੇ ਉਸ ਦੇ ਕਤਲ ਮਾਮਲੇ ਦੀ ਜਾਂਚ ਲਈ ਏਡੀਜੀਪੀ ਈਸ਼ਵਰ ਸਿੰਘ ਦੀ ਅਗਵਾਈ ਵਿੱਚ ਪੰਜ ਮੈਂਬਰੀ ਐਸਆਈਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ ਜਿਹੜੀ ਇਸ ਕਤਲ ਮਾਮਲੇ ਦੀ ਜਾਂਚ ਕਰੇਗੀ.