Home Punjab ਕੈਪਟਨ ਨੇ ਨਵਜੋਤ ਸਿੱਧੂ ਬਾਰੇ ਅਹਿਮਦ ਪਟੇਲ ਨੂੰ ਸੌਪੀ ਰਿਪੋਰਟ,

ਕੈਪਟਨ ਨੇ ਨਵਜੋਤ ਸਿੱਧੂ ਬਾਰੇ ਅਹਿਮਦ ਪਟੇਲ ਨੂੰ ਸੌਪੀ ਰਿਪੋਰਟ,

ਆਉਣ ਵਾਲੇ ਦਿਨਾਂ ਅੰਦਰ ਸਿੱਧੂ ਬਾਰੇ ਕੋਈ ਵੱਡਾ ਫੈਸਲਾ ਸੰਭਵ

71
SHARE

ਚੰਡੀਗੜ੍ਹ (ਬਿਊਰੋ) ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਮਾਮਲੇ ‘ਚ ਕਾਂਗਰਸ ਦੇ ਸੀਨੀਅਰ ਲੀਡਰ ਅਹਿਮਦ ਪਟੇਲ ਨਾਲ ਗੱਲਬਾਤ ਕੀਤੀ ਹੈ. ਸੂਤਰਾਂ ਮੁਤਾਬਕ ਕੈਪਟਨ ਨੇ ਅਹਿਮਦ ਪਟੇਲ ਨੂੰ ਸਿੱਧੂ ਬਾਰੇ ਰਿਪੋਰਟ ਸੌਪ ਦਿੱਤੀ ਹੈ ਜਿਸ ਤੇ ਆਉਣ ਵਾਲੇ ਦਿਨਾਂ ਅੰਦਰ ਸਿੱਧੂ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ. ਕਾਂਗਰਸ ਹਾਈਕਮਾਨ ਵੱਲੋਂ ਅਹਿਮਦ ਪਟੇਲ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਜ਼ਿੰਮੇਦਾਰੀ ਦਿੱਤੀ ਸੀ ਪਰ ਕੈਪਟਨ ਨਾਲ ਚੱਲ ਰਹੇ ਵਿਵਾਦ ਕਰਕੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕਰੀਅਰ ਵੀ ਦਾਅ ‘ਤੇ ਲੱਗਾ ਹੋਇਆ ਹੈ. ਜਿੱਥੇ ਇੱਕ ਪਾਸੇ ਨਵਜੋਤ ਸਿੱਧੂ ਨਵਾਂ ਮਿਲਿਆ ਵਿਭਾਗ ਨਹੀਂ ਸੰਭਾਲ ਰਹੇ ਉੱਥੇ ਹੀ ਕੈਪਟਨ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਵੱਡੇ ਫੈਸਲੇ ਲੈ ਰਹੇ ਹਨ ਜਿਨ੍ਹਾਂ ਵਿੱਚ ਸਿੱਧੂ ਦੇ ਬਿਜਲੀ ਵਿਭਾਗ ਦੇ ਵੀ ਕਈ ਫੈਸਲੇ ਸ਼ਾਮਲ ਹਨ ਇਥੋਂ ਤੱਕ ਕਿ ਸਿੱਧੂ ਦੇ ਪੁਰਾਣੇ ਵਿਭਾਗ ਦੇ ਬਾਹਰੋਂ ਉਨ੍ਹਾਂ ਦੀ ਨੇਮ ਪਲੇਟ ਵੀ ਬਦਲਵਾ ਦਿੱਤੀ ਗਈ ਹੈ.
ਪਿਛਲੇ ਦਿਨਾਂ ਦੌਰਾਨ ਕੈਪਟਨ ਵੱਲੋਂ ਕਈ ਵੱਡੇ ਫੈਸਲੇ ਕੀਤੇ ਗਏ ਹਨ ਜਿਨ੍ਹਾਂ ‘ਚ ਜਲ ਨੀਤੀ ਨੂੰ ਮਨਜ਼ੂਰੀ, ਭੂ-ਜਲ ਅਥਾਰਟੀ ਦਾ ਗਠਨ ਅਤੇ ਬਿਜਲੀ ਵਿਭਾਗ ਦੀਆਂ ਫਾਈਲਾਂ ਨੂੰ ਹਰੀ ਝੰਡੀ ਦੇਣਾ ਵੀ ਸ਼ਾਮਿਲ ਹੈ. ਦੂਜੇ ਪਾਸੇ ਸਿੱਧੂ ਨੂੰ ਹਾਈਕਮਾਨ ਦੇ ਫੈਸਲੇ ਹੈ ਅਤੇ ਉਨ੍ਹਾਂ ਦੀ ਚੁੱਪ ਤੋਂ ਸਾਫ਼ ਹੈ ਕਿ ਉੰਨਾ ਚਿਰ ਵਾਪਸੀ ਨਹੀਂ ਕਰਨਗੇ ਜਿੰਨਾ ਚਿਰ ਕਾਂਗਰਸ ਉਨ੍ਹਾਂ ਨੂੰ ਵੱਡਾ ਅਹੁਦਾ ਜਾਂ ਚੰਗਾ ਵਿਭਾਗ ਨਹੀਂ ਦਿੰਦੀ ਪਰ ਲੱਗਦੈ ਹੁਣ ਸਿੱਧੂ ਨੂੰ ਮਿਲਣ ਵਾਲੀ ਹਾਈਕਮਾਨ ਦੀ ਪਾਵਰ ਵੀ ਘੱਟ ਹੋ ਗਈ ਹੈ. ਲੰਘੇ ਸ਼ੁੱਕਰਵਾਰ ਕੈਪਟਨ ਵੱਲੋਂ ਭੂ-ਜਲ ਅਥਾਰਟੀ ਬਣਾਉਣ ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ ਸਿੱਧੂ ਦੇ ਵਿਭਾਗ ਤੋਂ ਪਾਸੇ ਹੁੰਦੇ ਹੀ ਅਥਾਰਟੀ ਵੀ ਬਣਾ ਦਿੱਤੀ ਤੇ ਨਾਲ ਹੀ ਇਸ ਮੁੱਦੇ ‘ਤੇ ਸਰਬ ਦਲ ਬੈਠਕ ਵੀ ਸੱਦ ਲਈ ਹੈ ਅਜਿਹੇ ਵਿੱਚ ਸਿੱਧੂ ਦਾ ਕਾਂਗਰਸ ਵਿੱਚ ਕੀ ਭਵਿੱਖ ਹੋਵੇਗਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ.