Home National ਗਰਮੀਂ ਨਾਲ ਬੇਹਾਲ ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ !

ਗਰਮੀਂ ਨਾਲ ਬੇਹਾਲ ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ !

ਆਉਂਦੇ ਕੁਝ ਦਿਨਾਂ 'ਚ ਬਾਰਿਸ਼ ਦੇਵੇਗੀ ਲੋਕਾਂ ਨੂੰ ਗਰਮੀਂ ਤੋਂ ਰਾਹਤ

79
SHARE

ਨਵੀਂ ਦਿੱਲੀ (ਬਿਊਰੋ) ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਲੋਕ ਗਰਮੀਂ ਨਾਲ ਮੁਹਾਲ ਹਨ ਅਤੇ ਲੋਕਾਂ ਨੂੰ ਮਾਨਸੂਨੀ ਬਾਰਿਸ਼ ਦੀ ਬੇਸਬਰੀ ਨਾਲ ਉਡੀਕ ਹੈ. ਬੇਸ਼ੱਕ ਅਜੇ ਇਹ ਸਿਲਸਿਲਾ ਕੁਝ ਦਿਨ ਹੋਰ ਬਰਕਰਾਰ ਰਹਿ ਸਕਦੈ ਪਰ ਆਉਂਦੇ ਕੁਝ ਦਿਨਾਂ ‘ਚ ਲੋਕਾਂ ਨੂੰ ਗਰਮੀਂ ਤੋਂ ਰਾਹਤ ਮਿਲਣ ਦੀ ਆਸ ਹੈ. ਮੌਸਮ ਵਿਭਾਗ ਮੁਤਾਬਕ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਮਾਨਸੂਨ ਇੱਕ ਹਫ਼ਤੇ ਦੀ ਦੇਰੀ ਨਾਲ ਆਉਣ ਦੇ ਆਸਾਰ ਹਨ ਅਤੇ ਦਿੱਲੀ ਵਿੱਚ ਪਿਛਲੇ ਇੱਕ ਦਹਾਕੇ ‘ਚ ਇਹ ਪੰਜਵੀਂ ਵਾਰ ਅਜਿਹਾ ਹੋ ਰਿਹੈ ਇਸ ਤੋਂ ਪਹਿਲਾਂ ਸਾਲ 2011 ਤੇ 2012 ਵਿੱਚ ਮਾਨਸੂਨ ਦੇ ਆਉਣ ਵਿੱਚ ਸਭ ਤੋਂ ਵੱਧ ਦੇਰੀ ਹੋਈ ਸੀ. ਦਿੱਲੀ ਤੋਂ ਦੋ ਦਿਨ ਬਾਅਦ ਮਾਨਸੂਨ ਪੰਜਾਬ ‘ਚ ਅਤੇ ਫਿਰ ਸੱਤ ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦਸਤਕ ਦੇਵੇਗਾ ਇਸ ਦੌਰਾਨ ਤੇਜ ਮਾਨਸੂਨੀ ਹਵਾਵਾਂ ਵਗਣ ਦੇ ਨਾਲ-ਨਾਲ ਜ਼ੋਰਦਾਰ ਮੀਂਹ ਪਵੇਗਾ.