Home Punjab ਅਟਾਰੀ ਬਾਰਡਰ ‘ਤੇ 2700 ਕਰੋੜ ਰੁਪਏ ਮੁੱਲ ਦੇ 532 ਕਿੱਲੋਗ੍ਰਾਮ ਚਿੱਟੇ ਦੀ...

ਅਟਾਰੀ ਬਾਰਡਰ ‘ਤੇ 2700 ਕਰੋੜ ਰੁਪਏ ਮੁੱਲ ਦੇ 532 ਕਿੱਲੋਗ੍ਰਾਮ ਚਿੱਟੇ ਦੀ ਵੱਡੀ ਖੇਪ ਬਰਾਮਦ,

ਲੂਣ ਨਾਲ ਭਰੇ ਟਰੱਕ 'ਚ ਲੁਕੋ ਕੇ ਲਿਆਂਦੀ ਜਾ ਰਹੀ ਸੀ ਹੈਰੋਇਨ ਦੀ ਵੱਡੀ ਖੇਪ

209
SHARE

ਅੰਮ੍ਰਿਤਸਰ (ਬਿਊਰੋ) ਪਾਕਿਸਤਾਨ ਤੋਂ ਲੂਣ ਦੇ ਟਰੱਕ ਵਿੱਚ ਲੁਕੋ ਕੇ ਭਾਰਤ ਲਿਆਂਦੀ 532 ਕਿੱਲੋ ਹੈਰੋਇਨ ਤੋਂ ਇਲਾਵਾ 52 ਕਿੱਲੋ ਮਿਸ਼ਰਤ ਨਸ਼ਾ ਵੀ ਬਰਾਮਦ ਹੋਣ ਦੀ ਖਬਰ ਹੈ. ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਟਰੱਕ ਵਿੱਚ 600 ਬੋਰੀਆਂ ਨਮਕ ਲੱਦਿਆ ਹੋਇਆ ਸੀ ਜਿਸ ਵਿੱਚੋਂ 15 ਬੋਰੀਆਂ ਵਿੱਚ ਇਹ ਨਸ਼ਾ ਭਰਿਆ ਹੋਇਆ ਸੀ. ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਮਾਸਟਰਮਾਈਂਡ ਅਤੇ ਲੂਣ ਮੰਗਵਾਉਣ ਵਾਲੇ ਵਪਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ. ਇਸ ਤੋਂ ਪਹਿਲਾਂ 30 ਕਿੱਲੋ ਨਸ਼ਾ ਬਰਾਮਦ ਹੋਣ ਦੀ ਖ਼ਬਰ ਸੀ ਜਦਕਿ ਬਾਅਦ ਵਿੱਚ 100 ਕਿੱਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਆਈ ਪਰ ਦੇਰ ਰਾਤ ਤਕ ਜਾਂਚ ਜਾਰੀ ਹੋਣ ਕਾਰਨ ਸਹੀ ਅੰਕੜੇ ਬਾਰੇ ਪਤਾ ਨਹੀਂ ਸੀ ਲੱਗ ਸਕਿਆ ਅੰਤ ਵਿੱਚ ਇਸ ਹੈਰੋਇਨ ਦਾ ਵਜ਼ਨ 532 ਕਿੱਲੋ ਨਿੱਕਲਿਆ ਹੈ.
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਪਾਕਿਸਤਾਨੀ ਅਧਿਕਾਰੀਆਂ ਦੀ ਨਾਕਮੀ ਦੱਸਿਆ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਨਸ਼ਾ ਸਿੱਧੇ ਰੂਪ ਵਿੱਚ ਵਪਾਰਕ ਲਾਂਘੇ ਰਾਹੀਂ ਭੇਜਿਆ ਜਾ ਰਿਹਾ ਸੀ. ਹੁਣ ਵਾਪਰੀ ਇਸ ਘਟਨਾ ਤੋਂ ਬਾਅਦ ਕਾਰੋਬਾਰੀ ਸਹਿਮ ਵਿੱਚ ਹਨ ਅਤੇ ਉਨ੍ਹਾਂ ਨੂੰ ਡਰ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਨਸ਼ਾ ਫੜ੍ਹੇ ਜਾਣ ਮਗਰੋਂ ਭਾਰਤ ਵਪਾਰ ਬੰਦ ਨਾ ਕਰ ਦੇਵੇ.