Home Faridkot ਅੱਜ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋਂ ਇੱਕ ਦਿਨਾਂ ਭੁੱਖ ਹੜਤਾਲ ਕਰਕੇ ਲਿਆ ਰੋਸ...

ਅੱਜ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋਂ ਇੱਕ ਦਿਨਾਂ ਭੁੱਖ ਹੜਤਾਲ ਕਰਕੇ ਲਿਆ ਰੋਸ ਰੈਲੀਆਂ ਅਤੇ ਮਹਾਂ-ਅੰਦੋਲਨ ਕਰਨ ਦਾ ਫੈਸਲਾ-ਸੰਧੂ

338
SHARE

ਫਰੀਦਕੋਟ (ਬਿਊਰੋ) ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਂ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਸ਼੍ਰੀ ਅਮਰੀਕ ਸਿੰਘ ਸੰਧੂ ਵੱਲੋਂ ਮਨਿਸਟਰੀਅਲ ਕਾਮਿਆਂ ਨਾਲ ਮੀਟਿੰਗ ਕਰਕੇ ਦੱਸਿਆ ਗਿਆ, ਕਿ ਮਿਤੀ 24_08_2019 ਨੂੰ ਚੰਡੀਗੜ੍ਹ ਵਿਖੇ ਹੋਈ ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ. ਦੀ ਹੋਈ ਹੰਗਾਮੀ ਮੀਟਿੰਗ ਵਿੱਚ ਲਏ ਗਏ ਫੈਸਲੇ ਤਹਿਤ 6 ਸਤੰਬਰ 2019 ਨੂੰ ਪੰਜਾਬ ਦੇ ਸਮੂਹ ਹੈਡ ਕੁਆਟਰਾਂ ਅਤੇ ਤਹਿਸੀਲ ਪੱਧਰ ਤੇ ਭੂੱਖ ਹੜ੍ਹਤਾਲ ਕਰਕੇ ਰੋਸ ਮੁਜਾਹਰੇ ਕੀਤੇ ਜਾਣਗੇ। ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਬਾਰੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਤੇ ਬੋਲਦਿਆ ਸ੍ਰੀ ਨਰਿੰਦਰ ਸ਼ਰਮਾਂ, ਜਿਲ੍ਹਾ ਜਨਰਲ ਸਕੱਤਰ ਸ੍ਰੀ ਅਮਰਜੀਤ ਸਿੰਘ ਵਾਲੀਆ, ਜਿਲ੍ਹਾ ਵਿੱਤ ਸਕੱਤਰ ਸ਼੍ਰੀ ਗੁਰਵਿੰਦਰ ਸਿੰਘ ਵਿਰਕ, ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਖਾਰਾ ਚੇਅਰਮੈਨ ਡੀ.ਸੀ. ਦਫਤਰ, ਪਵਨ ਅਨੇਜਾ ਪ੍ਰੈਸ ਸਕੱਤਰ ਪੀ.ਐਸ.ਐਮ.ਐਸ.ਯੂ. ਅਤੇ ਹੋਰ ਮੁਲਾਜਮ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਜਾਬਤਾ ਲੱਗਣ ਵਾਲੇ ਦਿਨ 10 ਮਾਰਚ ਨੂੰ ਕਈ ਮੰਗਾਂ ਪ੍ਰਵਾਨ ਕਰਦਿਆਂ ਵਾਅਦਾ ਕੀਤਾ ਸੀ ਕਿ ਚੋਣ ਜਾਬਤਾ ਖਤਮ ਹੁੰਦਿਆਂ ਹੀ ਮੰਨੀਆਂ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ ਅਤੇ ਕੁੱਝ ਮੰਗਾਂ ਤੇ ਕਮੇਟੀਆਂ ਬਣਾ ਕੇ ਰਿਪੋਰਟਾਂ ਲੈਣ ਬਾਅਦ 31 ਜੁਲਾਈ ਤੱਕ ਫੈਸਲੇ ਲਏ ਜਾਣਗੇ ਪਰੰਤੂ ਅਸਲੀਅਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਲਈ ਕੀਤੇ ਵਾਅਦਿਆਂ ਮੁਤਾਬਕ ਲੋਕ ਸਭਾ ਚੋਣਾਂ ਵਿੱਚ ਮੁਲਾਂਮਾਂ ਦੀਆਂ ਵੋਟਾਂ ਹਥਿਆਉਣ ਲਈ ਕੀਤੇ ਝੂਠੇ ਵਾਅਦੇ ਹੀ ਪ੍ਰਤੀਤ ਹੋ ਰਹੇ ਹਨ। ਇਸ ਕਾਰਨ ਸਮੁੱਚੇ ਮੁਲਾਂਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ।ਜਿਸ ਕਰਕੇ ਸਟੇਟ ਬਾਡੀ ਦੇ ਫੈਸਲੇ ਅਨੁਸਾਰ ਮਿਤੀ 06.09.2019 ਨੂੰ ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਡੀ.ਸੀ.ਦਫਤਰ ਫਰੀਦਕੋਟ ਦੇ ਸਾਹਮਣੇ ਇੱਕ ਰੋਜਾ ਭੁੱਖ ਹੜਤਾਲ ਕੀਤ ਜਾਵੇਗੀ ਜੇਕਰ ਪੰਜਾਬ ਸਰਕਾਰ ਨੇ ਫਿਰ ਵੀ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਅਗਲੀ ਹੰਗਾਮੀ ਮੀਟਿੰਗ ਕਰਕੇ ਸਖਤ ਐਕਸ਼ਨ ਉਲੀਕਿਆ ਜਾਵੇਗਾ। ਇਸ ਉਪਰੰਤ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਸ਼੍ਰੀ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਮਿਤੀ 27/02/2019 ਨੂੰ ਕੈਬਨਿਟ ਸਭ ਕਮੇਟੀ ਨਾਲ ਹੋਈ ਮੀਟਿੰਗ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ, ਮਿਤੀ 10/03/2019 ਨੂੰ ਸਰਕਾਰ ਨਾਲ ਹੋਈ ਮੀਟਿੰਗ ਉਪਰੰਤ ਜਾਰੀ ਹੋਏ ਪੱਤਰਾਂ ਮੁਤਾਬਿਕ ਰਹਿੰਦੀ ਲੋੜੀਂਦੀ ਕਾਰਵਾਈ ਤੁਰੰਤ ਮੁਕੰਮਲ ਕਰਵਾਉਣ ਬਾਰੇ ਅਤੇ ਇਸ ਮੀਟਿੰਗ ਦੌਰਾਨ ਆਮ ਸਹਿਮਤੀ ਮੁਤਾਬਿਕ ਮੰਨੀਆਂ ਮੰਗਾਂ ਲਾਗੂ ਕਰਵਾਉਣ ਸਬੰਧੀ, 06 ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨ ਅਤੇ ਪਹਿਲੇ ਕਮਿਸ਼ਨਾਂ ਦੀਆਂ ਤਰੁੱਟੀਆਂ ਦੂਰ ਕਰਨ ਸਬੰਧੀ, ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ, ਮਹਿੰਗਾਈ ਭੱਤੇ ਦੀਆਂ ਸਾਲ 2018 ਤੋਂ ਰਹਿੰਦੀਆਂ ਕਿਸ਼ਤਾਂ ਅਤੇ ਮਹਿੰਗਾਈ ਭੱਤੇ ਦਾ ਪਿਛਲਾ ਬਕਾਇਆ ਤੁਰੰਤ ਜਾਰੀ ਕਰਨ ਸਬੰਧੀ, ਨਵੇ ਪੱਕੀ ਭਰਤੀ ਦੇ ਪ੍ਰੋਬੇਸ਼ਨ ਪੀਰੀਅਡ (ਪਰਖਕਾਲ ਸਮਾਂ) ਦਾ ਸਮਾਂ 03 ਸਾਲ ਤੋਂ 02 ਸਾਲ ਕਰਨ ਅਤੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਦਿੱਤੀ ਜਾ ਰਹੀ ਮੁੱਢਲੀ ਤਨਖਾਹ ਖਤਮ ਕਰਕੇ ਪੂਰੀ ਤਨਖਾਹ ਦੁਆਉਣਾ (ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ), ਕੱਚੇ, ਡਾਹਕ, ਵਰਕਚਾਰਜ, ਠੇਕੇ ਵਾਲੇ, ਆਊਟ ਸੋਰਸ ਤੇ ਲੱਗੇ ਸਮੂਹ ਵਿਭਾਗ, ਬੋਰਡ ਅਤੇ ਕਾਰਪੋਰੇਸ਼ਨਾਂ ਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਵਾਉਣ ਸਬੰਧੀ, ਸਮੂਹ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਸਮੇਤ ਦਰਜਾ ਚਾਰ ਦੀ ਰੈਗੂਲਰੀ ਭਰਤੀ ਕਰਵਾਉਣਾ, 200 ਰੁਪਏ ਪ੍ਰਤੀ ਮਹੀਨਾ ਕੱਟਿਆ ਜਾ ਰਿਹਾ ਜਜ਼ੀਆ ਟੈਕਸ ਬੰਦ ਕਰਵਾਉਣ ਅਤੇ ਸਿੱਖਿਆ ਵਿਭਾਗ ਦੇ ਮਨਿਸਟਰੀਅਲ ਸਟਾਫ ਦੀਆਂ 07, 08 ਅਤੇ 09 ਅਗਸਤ, 2018 ਨੂੰ ਕੀਤੀਆਂ ਗਈਆਂ ਬਦਲੀਆਂ ਰੱਦ ਕਰਵਾਉਣਾ, ਪੈਨਸ਼ਨੇਬਲ ਸਰਵਿਸ 25 ਸਾਲ ਦੀ ਬਜਾਏ 20 ਸਾਲ ਕਰਨ ਬਾਰੇ (ਪੂਰੀ ਪੈਨਸ਼ਨ ਲਾਭਾਂ ਸਮੇਤ), ਜੀ.ਪੀ.ਫੰਡ. ਮੋੜਨ ਯੋਗ ਜਾਂ ਨਾਂ-ਮੋੜਨ ਯੋਗ ਅਤੇ ਹਾਲ ਦੀ ਘੜੀ ਵਿੱਚ ਲੱਗੀਆਂ ਉਪਬੰਧੀਆਂ ਖਤਮ ਕਰਵਾਉਣ ਸਬੰਧੀ ਅਤੇ ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕਰਵਾਉਣ (ਕੇਂਦਰ ਦੇ ਅਧਾਰ ਤੇ), ਜਦੋਂ ਤੱਕ ਇਹ ਸਕੀਮ ਲਾਗੂ ਨਹੀਂ ਹੁੰਦੀ, ਉਨੀ ਦੇਰ ਮੈਡੀਕਲ ਬਿੱਲਾਂ ਦੀ ਅਦਾਇਗੀ ਦੇ ਅਧਿਕਾਰੀ ਸਬੰਧਤ ਡੀ.ਡੀ.ਓ 25000 ਦੀ ਬਜਾਏ 200000 (ਕੇਵਲ ਦੋ ਲੱਖ ਰੁਪਏ) ਕਰਵਾਉਣਾ ਅਤੇ ਯੂ.ਟੀ. ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ਤੇ ਸਰਕਾਰੀ ਕਰਮਚਾਰੀਆਂ ਦੀ ਮੌਤ ਹੋ ਜਾਣ ਤੇ ਉਸਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਣਾ ਆਦਿ ਸ਼ਾਮਿਲ ਹਨ। ਇਸ ਮੌਕੇ ਤੇ ਸਤੀਸ਼ ਕੁਮਾਰ ਜਿਲ੍ਹਾ ਵਿੱਤ ਸਕੱਤਰ ਸੀ.ਪੀ.ਐਫ. ਯੂਨੀਅਨ, ਜੈ ਅਮਨਦੀਪ ਗੋਇਲ ਸਲਾਹਕਾਰ, ਸਰਬਜੀਤ ਸਿੰਘ, ਨਛੱਤਰ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਸਿੱਖਿਆ ਵਿਭਾਗ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ ਪੰਨੂ, ਇਕਬਾਲ ਸਿੰਘ ਬਰਾੜ, ਸਿੱਖਿਆ ਵਿਭਾਗ, ਮਨੀਸa ਕੁਮਾਰ, ਗੁਰਦੀਪ ਸਿੰਘ, ਰਾਕੇਸ਼ ਕੁਮਾਰ, ਅਰੁਨ ਕੁਮਾਰ, ਬਖਸ਼ੀਸ਼ ਸਿੰਘ, ਕਿਰਨਦੀਪ ਕੌਰ, ਸੰਦੀਪ ਕੌਰ, ਸੁਖਪ੍ਰੀਤ ਸਿੰਘ ਆਦਿ ਡੀ.ਸੀ. ਦਫਤਰ ਹਾਜਰ ਸਨ।