Home Punjab ਡੀ.ਸੀ. ਦਫਤਰ ਕਾਮਿਆਂ ਵੱਲੋ ਡੀ.ਸੀ. ਗੁਰਦਾਸਪੁਰ ਨਾਲ ਬਦਸਲੂਕੀ ਅਤੇ ਐਸ.ਡੀ.ਐਮ. ਜੀਰਾ ਨੂੰ...

ਡੀ.ਸੀ. ਦਫਤਰ ਕਾਮਿਆਂ ਵੱਲੋ ਡੀ.ਸੀ. ਗੁਰਦਾਸਪੁਰ ਨਾਲ ਬਦਸਲੂਕੀ ਅਤੇ ਐਸ.ਡੀ.ਐਮ. ਜੀਰਾ ਨੂੰ ਗੱਡੀ ਸਮੇਤ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਮੰਗ

447
SHARE

ਸੋਮਵਾਰ 9 ਸਤੰਬਰ ਨੂੰ ਸਮੁੱਚੇ ਪੰਜਾਬ ਵਿੱਚ ਕਲਮ ਛੋੜ ਹੜਤਾਲ ਕਰਨ ਦਾ ਲਿਆ ਫੈਸਲਾ।
ਫਰੀਦਕੋਟ (ਬਿਊਰੋ) ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਨੇ ਜਿਲ੍ਹਾ ਅਤੇ ਸੂਬਾਈ ਆਹੁਦੇਦਾਰਾਂ ਨਾਲ ਆਪਸੀ ਵਿਚਾਰ ਵਟਾਂਦਰਾ ਕਰਨ ਬਾਅਦ ਜਿਲ੍ਹਾ ਗੁਰਦਾਸਪੁਰ ਅਤੇ ਜੀਰਾ ਦੀਆਂ ਜੱਥੇਬੰਦੀਆਂ ਵੱਲੋ ਪਾਸ ਕੀਤੇ ਮਤਿਆ ਦੇ ਤਾਬੇ ਸਰਵਸੰਮਤੀ ਨਾਲ ਇਹਨਾਂ ਦੋਵਾਂ ਘਟਨਾਵਾਂ ਦੀ ਪੁਰਜੋਰ ਸ਼ਬਦਾਂ ‘ਚ ਨਿੰਦਾ ਕੀਤੀ ਗਈ। ਇਸ ਸਮੇਂ ਗੱਲਬਾਤ ਦੌਰਾਨ ਗੁਰਵਿੰਦਰ ਸਿੰਘ ਵਿਰਕ, ਜਿਲ੍ਹਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਵੱਲੋ ਦੱਸਿਆ ਗਿਆ ਹੈ ਕਿ ਸੂਬਾ ਬਾਡੀ ਵੱਲੋ ਲਏ ਗਏ ਫੈਸਲੇ ਅਨੁਸਾਰ ਮਿਤੀ 9 ਸਤੰਬਰ 2019 ਦਿਨ ਸੋਮਵਾਰ ਨੂੰ ਜਿਲ੍ਹਾ ਫਰੀਦਕੋਟ ਵਿੱਚ ਡੀ.ਸੀ. ਦਫਤਰਾਂ, ਉਪ ਮੰਡਲ ਮੈਜਿਸਟਰੇਟ ਦਫਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਕੰਮ ਕਰਦੇ ਦਫਤਰੀ ਕਾਮੇ ਕਲਮਛੋੜ ਹੜਤਾਲ ਕਰਕੇ ਡਿਪਟੀ ਕਮਿਸ਼ਨਰ, ਫਰੀਦਕੋਟ ਨੂੰ ਮੰਗ ਪੱਤਰ ਦੇ ਕੇ ਸਪੀਕਰ ਵਿਧਾਨ ਸਭਾ, ਗਵਰਨਰ ਪੰਜਾਬ, ਮੁੱਖ ਚੋਣ ਅਫਸਰ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਨਗੇ ਕਿ ਸੋਸ਼ਲ ਮੀਡੀਆਂ ਵਿੱਚ ਬਣੇ ਰਹਿਣ ਲਈ ਕੀਤੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੇ ਤਾਬੇ ਸ੍ਰੀ ਸਿਮਰਜੀਤ ਸਿੰਘ ਬੈਂਸ, ਵਿਧਾਇਕ ਨੂੰ ਵਿਧਾਨ ਸਭਾ ਤੋ ਮੁਅੱਤਲ ਕੀਤਾ ਜਾਵੇ, ਭਵਿੱਖ ਵਿੱਚ ਚੋਣ ਲੜਨ ਤੋ ਅਯੋਗ ਠਹਿਰਾਇਆ ਜਾਵੇ ਅਤੇ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਸਜ੍ਹਾ ਦਿਵਾਈ ਜਾਵੇ।
ਇਸ ਤੋ ਇਲਾਵਾ ਸ੍ਰੀ ਨਰਿੰਦਰ ਕੁਮਾਰ ਸ਼ਰਮਾਂ, ਜਨਰਲ ਸਕੱਤਰ ਵੱਲੋ ਇਹ ਵੀ ਦੱਸਿਆ ਗਿਆ ਕਿ ਜੀਰਾ ਉੱਪ-ਮੰਡਲ ਦੇ ਐਸ.ਡੀ.ਐਮ. ਸ੍ਰੀ ਨਰਿੰਦਰ ਸਿੰਘ ਧਾਲੀਵਾਲ, ਪੀ.ਸੀ.ਸੀ. ਨੂੰ ਪਿੰਡ ਗੱਟਾ ਬਾਦਸ਼ਾਹ (ਫਿਰੋਜਪੁਰ) ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋ ਬੰਦੀ ਬਨਾਉਣ ਅਤੇ ਗੱਡੀ ਸਮੇਤ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਇਲਾਕਾ ਮੈਜਿਸਟਰੇਟ ਸੁਰੱਖਿਅਤ ਨਹੀ ਹਨ ਤਾਂ ਆਮ ਆਦਮੀ ਦਾ ਜਾਨ ਮਾਲ ਨੂੰ ਸੁਰੱਖਿਅਤ ਕਿਵੇਂ ਮੰਨਿਆ ਜਾ ਸਕਦਾ ਹੈ। ਉਸ ਤੋ ਦੁਖਦਾਈ ਗੱਲ ਇਹ ਕਿ ਇਹ ਸ਼ਰਾਰਤੀ ਅਨਸਰਾਂ ਤੇ ਜਲਦ ਸਖਤੀ ਕਾਨੂੰਨੀ ਕਾਰਵਾਈ ਨਹੀ ਹੁੰਦੀ ਅਤੇ ਅਜਿਹੇ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ। ਇਸ ਲਈ ਯੂਨੀਅਨ ਸਖਤ ਸ਼ਬਦਾਂ ਵਿੱਚ ਮੰਗ ਕਰਦੀ ਹੈ ਕਿ ਪ੍ਰਸ਼ਾਸ਼ਨ ਇਸ ਤੇ ਤੁਰੰਤ ਨੋਟਿਸ ਲਵੇ ਅਤੇ ਸਖਤ ਕਾਨੂੰਨੀ ਕਾਰਵਾਈ ਕਰਕੇ ਤੁਰੰਤ ਗ੍ਰਿਫਤਾਰ ਕਰੇ। ਜੇਕਰ ਇੰਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ ਕੋਈ ਜਲਦ ਕਾਰਵਾਈ ਨਹੀ ਹੁੰਦੀ ਤਾਂ ਯੂਨੀਅਨ ਹੋਰ ਵੀ ਤਿੱਖਾ ਸੰਘਰਸ ਆਰੰਭਨ ਲਈ ਮਜਬੂਰ ਹੋਵੇਗੀ।
ਇਸ ਮੌਕੇ ਤੇ ਪਵਨ ਕੁਮਾਰ, ਸੀਨੀ. ਮੀਤ ਪ੍ਰਧਾਨ, ਅਮਰਜੀਤ ਸਿੰਘ ਖਾਰਾ, ਚੇਅਰਮੈਨ, ਸਤੀਸ਼ ਕੁਮਾਰ, ਪਰਮੋਦ ਕੁਮਾਰ, ਰਾਕੇਸ਼ ਕੁਮਾਰ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ, ਮੰਗੂ ਬਾਂਸਲ, ਆਖਿਲ ਅਗਰਵਾਲ, ਬਖਸ਼ੀਸ਼ ਸਿੰਘ, ਅਰੁਣ ਕੁਮਾਰ ਆਦਿ ਹਾਜਰ ਸਨ।