Home Blog ਭਾਰਤ ਦੇ ਅਸਲੀ ਲੋਕਤੰਤਰ ਦੇ ਨਕਲੀ ਅਤੇ ਭਰਿਸ਼ਟ ਨੇਤਾ

ਭਾਰਤ ਦੇ ਅਸਲੀ ਲੋਕਤੰਤਰ ਦੇ ਨਕਲੀ ਅਤੇ ਭਰਿਸ਼ਟ ਨੇਤਾ

15
SHARE

ਭਾਰਤ ਦਾ ਲੋਕਤੰਤਰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਤੋਰ ਤੇ ਜਾਣਿਆ ਜਾਂਦੈ । ਇਸਦੇ ਸਵਿਧਾਨ ਦੀ ਸ਼ੁੱਧ ਆਤਮਾ ,ਇਸਦੀਆਂ ਲੋਕਤੰਤਰੀ ਸੰਸਥਾਵਾਂ ਦਾ ਪਵਿਤਰ ਸਰੂਪ ਸਭ ਕੁਜ ਅਸਲੀ ਐ,ਨਾ ਕੋਈ ਇਸਤੋਂ ਇਨਕਾਰ ਕਰ ਸਕਦੈ ਨਾ ਕੋਈ ਇਸ ਨੂੰ ਝੂਠਾ ਸਿੱਧ ਕਰ ਸਕਦੈ ਕਿਓਂਕੇ ਕਿਸੀ ਵੀ ਦੇਸ਼ ਦੇ ਸਵਿੰਧਾਨ ਵਿੱਚ ਭਾਰਤ ਵਰਗਾ ਲੋਕਤੰਤਰੀ ਸਰੂਪ ਨਹੀਂ ਮਿਲਦਾ ਅਤੇ ਇਸਦੀ ਤੁਲਨਾ ਸੰਸਾਰ ਦੇ ਵਧੀਆ ਸਵਿਧਾਨਾਂ ਵਿੱਚ ਕੀਤੀ ਜਾਂਦੀ ਐ । ਇੱਕ ਪਿੰਡ ਪਧਰ ਦੀ ਛੋਟੀ ਇਕਾਈ ਤੋਂ ਲੈਕੇ ਰਾਸ਼ਟਰਪਤੀ ਦੀ ਚੋਣ ਤੱਕ ਦੀ ਪ੍ਰਕਿਰਿਆ ਸਾਫ, ਸਪਸ਼ਟ ਅਤੇ ਪਾਰਦਰਸ਼ੀ  ਐ ਨਾ ਕੋਈ ਅੱਜ  ਤੱਕ ਇਸ ਉਤੇ ਉਂਗਲੀ ਉਠਾ ਸਕਿਆ ਐ ਅਤੇ ਨਾ ਹੀ ਉਠਾ ਸਕੇਗਾ। ਐਨਾ ਵਧੀਆ ਸਵਿੰਧਾਨ ਅਤੇ ਲੋਕਤੰਤਰੀ ਢਾਂਚਾ ਹੋਣ ਦੇ ਬਾਵਜੂਦ ਵੀ ਸਾਡਾ ਦੇਸ਼ ਦੁਨੀਆਂ ਦੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਬਹੁਤ ਪਛੜਿਆ  ਹੋਇਆ ਐ। ਸਾਡੀ ਵਧੀਆ ਸਿਖਿਆ ,ਸਾਡਾ ਅਮੀਰ ਸਭਿਆਚਾਰ ,ਸਾਡਾ ਅਮੀਰ ਵਿਰਸਾ ਹੋਣ ਦੇ ਬਾਵਜੂਦ ਅਸੀਂ ਬਹੁਤ ਸਾਰੀਆਂ ਸਮਾਜਿਕ,ਰਾਜਨੀਤਜ,ਆਰਥਿਕ ਸਮਸਿਆਵਾਂ ਤੋਂ ਬੁਰੀ ਤਰਾਂ ਪ੍ਰਭਾਵਿਤ ਹੋਏ ਆ ਅਤੇ ਬੁਰੀ ਤਰਾਂ ਜਕੜੇ ਹੋਏ ਆ । ਨਾ ਤਾਂ ਇਸਦਾ ਕੋਈ ਸਮਾਧਾਨ ਦਿਸਦਾ ਐ ਨਾ ਕੋਈ ਐਸੀ ਰਾਜਨੀਤਕ ਪਾਰਟੀ ਸਾਨੂੰ ਅੱਜ  ਤੱਕ ਮਿਲ ਸਕੀ ਐ ਜੋ ਸਾਡੇ ਭਾਰਤ ਲਈ ਦਿਲ ਵਿੱਚ ਤਰੱਕੀ ਔਰ ਵਿਕਾਸ ਲਈ ਤਮੰਨਾ ਰਖਦੀ ਹੋਵੇ । ਜਿੰਨੀਆਂ ਵੀ ਪਾਰਟੀਆਂ ਨੇ ਅੱਜ ਤੱਕ ਰਾਜ ਕੀਤਾ ਐ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਕੁਜ ਸੋਚਿਆ ਹੀ ਨਹੀਂ ਓਹਨਾਂ ਨੇ ਓਹਨਾਂ ਅਮੀਰ ਘਰਾਣਿਆ ਦੇ ਹਿੱਤਾਂ ਨੂੰ ਦੇਸ਼ ਦੇ ਹਿੱਤਾਂ ਤੋਂ ਉਪਰ ਰਖਕੇ ਓਹਨਾਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਿੰਨਾਂ ਨੇ ਵੱਡੇ-ਵੱਡੇ ਚੋਣ ਫੰਡ ਓਹਨਾਂ ਪਾਰਟੀਆਂ ਨੂੰ ਚੋਣਾਂ ਲੜਨ ਲਈ ਦਿੱਤੇ।ਇਸ ਲਈ ਗਰੀਬ ਲੋਕਾਂ ਦੀਆਂ ਮਸੀਹਾ ਅਖਵਾਉਣ ਵਾਲਿਆਂ ਪਾਰਟੀਆਂ ਨੇ ਲੋਕਾਂ ਦਾ  ਜੀਣਾ ਮੁਹਾਲ ਕਰ ਦਿੱਤਾ ਐ ,ਮਹੰਗਾਈ ਐਨੀ ਵਧੀ ਹੋਈ ਐ ਕੀ ਗਰੀਬ ਦੋ ਵਕਤ ਦੀ ਰੋਟੀ ਤੋਂ ਮੁਥਾਜ ਐ,ਅਮੀਰ ਲਗਾਤਾਰ ਅਮੀਰ ਅਤੇ ਗਰੀਬ ਲਗਾਤਾਰ ਗਰੀਬ ਹੁੰਦਾ ਜਾ ਰਿਹਾ ਐ ।
ਅਸੀਂ ਸੋਚਣ ਤੇ ਮਜਬੂਰ ਆ ਕੇ ਸਾਡੇ ਮਹਾਨ ਕ੍ਰਾਂਤੀਕਾਰਾਂ ਦੇ ਸੁਪਨੇ  ਐਨਾ ਸਮਾਂ ਭਾਰਤ ਨੂੰ ਆਜਾਦ ਹੋਇਆ ਹੋਣ ਦੇ ਬਾਵਜੂਦ ਕਿਓ  ਪੂਰੇ ਨਹੀਂ ਹੋ ਸਕੇ। ਜਿਸ ਦੇਸ਼ ਨੂੰ ਅੰਗਰੇਜ ਵੀ ਸੋਨੇ ਦੀ ਚਿੜੀ ਮੰਨਦੇ ਸਨ ਉਹ  ਕਿਓ ਅੱਜ  ਕਰਜੇ ਦੀਆਂ ਪੰਡਾਂ ਥੱਲੇ ਦੱਬ ਕੇ ਰਹਿ ਗਿਆ ਐ ? ਅੱਜ ਡਾਲਰ ਦੇ ਮੁਕਾਬਲੇ ਸਾਡੇ ਰੁਪਏ ਦੀ ਕੋਈ ਕੀਮਤ ਹੀ ਨਹੀਂ ਰਹਿ ਗਈ । ਸਾਨੂੰ ਇਹ ਸਮਝ ਨਹੀਂ ਆ ਰਹੀ ਕੀ ਭਾਰਤ ਜਿਹੇ ਅਮੀਰ ਦੇਸ਼ ਨੂੰ ਇਸ ਤਰਾਂ ਦੇ ਦਿਨ ਕਿਓ ਦੇਖਣੇ ਪਏ ।ਸਾਡੇ ਕ੍ਰਾਂਤੀਕਾਰੀ ਜੋਧਿਆ  ਨੇ ਆਪਣੀਆਂ  ਸ਼ਹਾਦਤਾਂ ਦੇ ਕੇ ਦੇਸ਼ ਨੂੰ ਅੰਗਰੇਜਾਂ ਤੋਂ ਤਾਂ ਆਜਾਦ ਕਰਵਾ ਲਿਆ ਐ ਪਰ ਅਸੀਂ ਆਪਣੇ ਹੀ ਮੁਠੀ ਭਰ ਭਰਿਸ਼ਟ ਰਾਜਨੀਤਕ ਲੋਕਾਂ ਦੇ ਗੁਲਾਮ  ਬਣਕੇ ਰਹਿ ਗਏ ਆ ਅੱਜ ਸਾਨੂੰ  ਆਪਣੇ ਹੀ ਦੇਸ਼ ਦੇ ਮੁਠੀ ਭਰ ਭਰਿਸ਼ਟ ਰਾਜਨੀਤਕ ਲੋਕਾਂ ਤੋਂ ਆਪਣੇ ਹੀ ਹੱਕ ਲੈਣ ਲਈ ਦੁਬਾਰਾ ਕ੍ਰਾਂਤਿ ਦਾ ਰਸਤਾ ਕਿਓ ਅਪਣਾਉਣਾ ਪੈ ਰਿਹਾ ਐ ।ਅਸਲ ਚ ਇਸ ਸਭ ਕਿਸੇ ਲਈ ਅਸੀਂ ਖੁਦ ਹੀ ਤਾਂ ਜਿੱਮੇਵਾਰ ਆ ਕਿਓਂਕਿ  ਅਸੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਅੱਖ ਮੀਚ ਕੇ ਕਰਦੇ ਰਹੇ ਅਸੀਂ ਆਪਣੇ ਨਿੱਜੀ ਹਿਤਾਂ ਤੋਂ ਉਪਰ ਉਠਕੇ ਕੁਝ ਸੋਚਿਆ ਹੀ ਨਹੀਂ ,ਦੇਸ਼ ਭਗਤੀ ਤਾਂ ਅਸੀਂ ਆਪਣੇ ਖੂਨ ਵਿੱਚ ਰਹਿਨ ਹੀ ਨਹੀਂ ਦਿੱਤੀ । ਸਾਡੇ ਦੇਸ਼ ਦੇ ਭਰਿਸ਼ਟ,ਨਕਲੀ ਲੀਡਰਾਂ ਨੇ ਸਾਡੇ ਸਵਿਧਾਨ ਦੇ ਲੋਕਤੰਤਰੀ ਭਾਵਨਾਵਾਂ ਨਾਲ ਬੜੀ ਚਲਾਕੀ ਨਾਲ ਖਿਲਵਾੜ ਕੀਤਾ ਐ ਅਤੇ ਇਸਦੀਆਂ ਬਰੀਕੀਆਂ ਦਾ ਬੜੀ ਹੁਸ਼ਿਆਰੀ ਨਾਲ ਫਾਇਦਾ ਉਠਾਇਆ ਐ। ਇਨਾਂਨੇ ਸਾਡੀਆਂ ਲੋਕਤੰਤਰੀ ਸੰਸਥਾਵਾਂ ਨੂੰ ਆਪਣੇ ਨਿੱਜੀ ਅਤੇ ਸਿਆਸੀ ਹਿਤਾਂ ਲਈ ਔਰ ਆਪਣੇ ਪਰਿਵਾਰਾਂ ਨੂੰ ਪਾਲਣ ਦਾ ਜਰੀਆ ਬਣਾ ਲਿਆ ਐ ।ਸਾਡੇ ਭੋਲੇ-ਭਾਲੇ ਲੋਕਾਂ ਨੂੰ ਲੋਕਤੰਤਰ ਦੇ ਨਾਹਰੇ ਨਾਲ ਮੂਰਖ ਬਣਾਕੇ ਆਪਣੀਆਂ ਕੁਰਸੀਆਂ ਨੂੰ ਸੁਰਖਿਅਤ ਕੀਤਾ ਐ। ਅੱਜ ਸਾਡਾ ਨੌਜਵਾਨ ਬੇਕਾਰ,ਬੇਰੁਜ਼ਗਾਰ ਐ ,ਉਸ ਪਾਸ ਕਰਨ ਲਈ ਕਮ ਨਹੀਂ,ਡਿਗਰੀਆਂ ਹਥ  ਵਿੱਚ ਲੈਕੇ ਸੜਕਾਂ ਤੇ ਫਿਰ ਰਿਹਾ ਐ । ਆਪਣੇ ਖੁਸ਼ਹਾਲ ਭਵਿੱਖ ਦੀ ਤਮੰਨਾ ਲੈਕੇ ਕੀਤੀ ਪੜਾਈ ਤੋਂ ਬਾਅਦ ਵੀ ਦਰ-ਦਰ ਦੀਆਂ ਠੋਕਰਾਂ ਖਾਨ ਨੂੰ ਮਜਬੂਰ ਐ ।
ਇਨਾਂ ਕੁਝ ਸਾਡੇ ਸਾਹਮਣੇ ਹੋਣ ਤੋਂ ਬਾਅਦ ਵੀ ਸਾਡੀਆਂ ਅਖਾਂ ਕਿਓ  ਬੰਦ ਹਨ ?ਕਿਓ ਨਹੀਂ ਅਸੀਂ ਅੱਜ ਤੱਕ ਜਾਗ ਸੱਕੇ?ਕਿਓ ਸਾਨੂੰ ਵਾਰ-ਵਾਰ ਮੂਰਖ ਬਣਾਇਆ ਜਾ ਰਹ ਐ?ਭਰਿਸ਼ਟ ਨੇਤਾ ਸਾਡੇ ਆਪਣੇ ਹਨ ,ਜਿਨ੍ਹਾਂ ਨੂੰ ਅਸੀਂ ਆਪਣੇ ਨਿੱਜਾ ਹਿੱਤਾਂ ਲਈ ਵਾਰ –ਵਾਰ ਆਪਣੀ ਵੋਟ ਦੇਕੇ ਦੇਸ਼ ਨੂੰ ਲੁਟਣ ਦਾ ਮੌਕਾ ਦਿਤਾ ਅਸੀਂ ਵਾਰ-ਵਾਰ ਬਦਲ –ਬਦਲ ਕੇ ਇਕੋ ਜਿਹੇ ਲੋਕਾਂ ਨੂੰ ਵੋਟਾਂ ਦੇਕੇ ਗੱਦੀ ਤੇ ਬਿਠੌਂਦੇ ਰਹੇ ।ਜੇ ਅਸੀਂ ਵਾਰ-ਵਾਰ ਇਕੋ ਗਲਤੀ ਨਾ ਕੀਤੀ ਹੁੰਦੀ ਅੱਜ ਦੇਸ਼ ਦਾ ਭਵਿੱਖ ਕੁਝ  ਹੋਰ ਹੁੰਦਾ । ਅੱਜ ਸਾਨੂੰ ਆਪਣੀ ਅੰਤਰ –ਆਤਮਾ ਤੋਂ ਜਰੂਰ ਪੁਛਣਾ ਚਾਹੀਦਾ ਐ ਕਿ ਅਸੀਂ ਐਨੇ ਖੁਦਗਰਜ਼ ਕਿਓ ਹੋ ਗਏ ਆ ਕਿ ਸਾਨੂੰ ਆਪਣੇ ਛੋਟੇ-ਛੋਟੇ ਨਿਜੀ ਹਿਤ ਰਾਸ਼ਟਰ ਹਿਤ ਤੋਂ ਉਪਰ ਹੋ ਗਏ ਐ? ਅਸੀਂ ਜੇਕਰ ਕਹਿੰਦੇ ਆ ਕਿ ਸਾਡੇ ਸ਼ਹੀਦਾਂ ਦੇ ਸਪਨੇ ਪੂਰੇ ਨਹੀਂ ਹੋਏ ਪਰ ਕਿਓ ਨਹੀਂ ਹੋਏ ਕਿਓਂਕੀ ਅਸੀਂ ਓਹਨਾਂ ਨੂੰ ਭੁਲਾ ਦਿਤਾ ਜਿਨਾ ਸਾਨੂੰ ਅਜਾਦੀ ਲੈਕੇ ਦਿਤੀ ਓਹਨਾਂ ਦੇ ਪਰਿਵਾਰਾਂ ਦੀ ਅਸੀਂ ਸਾਰ ਵੀ ਨਹੀਂ ਲਈ ਅਤੇ ਓਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਿੰਨਾਂ ਨੇ ਸਾਡੇ ਸ਼ਹੀਦਾਂ ਦੇ ਕਫਨ ਵੇਚ ਖਾਧੇ । ਭਰਿਸ਼ਟ ਭਾਰਤੀ ਨੇਤਾਵਾਂ ਦਾ ਵਿਦੇਸ਼ੀ ਬੈਂਕਾਂ ਚ ਰਖਿਆ ਕਾਲਾ  ਧਨ ਹੁਣ ਤੱਕ ਸਾਹਮਣੇ ਕਿਓ  ਨਹੀਂ ਆਇਆ ,ਜਨ-ਲੋਕਪਾਲ ਬਿੱਲ ਕਿਓ  ਇਨਾਂ ਸਮਾਂ ਰੋਕ ਰਖਿਆ ਗਿਆ? ਜੇ ਇਹੀ ਕਮ ਸਮੇ ਸਿਰ ਹੋ ਗਿਆ ਹੁੰਦਾ ਅੱਜ ਤੱਕ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੁੰਦਾ ਜੇਕਰ ਅਸੀਂ ਦੂਸਰਿਆਂ ਨੂੰ ਕੋਸਣਾ ਛੱਡ ਕੇ ਆਪਨੀਆ ਗਲਤੀਆਂ ਨੂੰ ਸੁਧਾਰ ਲਈਏ  ਤਾਂ ਕ੍ਰਾਂਤਿ ਆ ਸਕਦੀ ਐ,ਆਪਣਾ ਆਉਣ ਵਾਲਾ ਭਵਿੱਖ ਸੁਰਖਿਅਤ ਹੋ ਸਕਦੈ ਕਿਓਂਕਿ ਜੋ ਬੀਤ ਗਯਾ ਸੋ ਨਿਕਲ ਗਿਆ ਜੇ ਆਉਣ ਵਾਲਾਂ ਭਵਿੱਖ ਹੀ ਬਚਾਅ ਲਈਏ ਤਾਂ ਬਹੁਤ ਐ। ਅੱਜ ਸਮਾਂ ਸਾਡੇ ਹਥ ਚ ਐ ਸੋ ਅਸੀਂ ਪ੍ਰਣ ਕਰੀਏ ਕਿ ਅੱਗੇ ਤੋਂ ਅਸੀਂ ਆਪਣੇ ਸੌੜੇ ਨਿੱਜੀ ਹਿੱਤਾਂ ਲਈ ਆਪਣੇ   ਰਾਸ਼ਟਰੀ -ਹਿੱਤਾਂ ਨੂੰ ਕੁਰਬਾਨ ਨਹੀਂ ਕਰਾਂਗੇ ਅਸੀਂ ਓਹਨਾਂ ਲੋਕਾਂ ਨੂੰ ਸਬਕ ਜਰੂਰ ਦਿਆਂਗੇ ਜਿੰਨਾਂ ਨੇ ਸਾਡੇ ਭਵਿੱਖ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਐ।- ਰਾਜਬੀਰ ਸਿੰਘ ਬਰਾੜ, ਚੀਫ਼ ਅਡੀਟਰ