Home National ਬਹਾਦਰੀ ਲਈ ਪੁਲਿਸ ਮੈਡਲ ਜੇਤੂ ਡੀਐੱਸਪੀ ਦਵਿੰਦਰ ਸਿੰਘ ਨੂੰ ਜੰਮੂ ਪੁਲਿਸ ਨੇ...

ਬਹਾਦਰੀ ਲਈ ਪੁਲਿਸ ਮੈਡਲ ਜੇਤੂ ਡੀਐੱਸਪੀ ਦਵਿੰਦਰ ਸਿੰਘ ਨੂੰ ਜੰਮੂ ਪੁਲਿਸ ਨੇ ਹਿਜ਼ਬੁਲ ਮੁਜਾਹਿਦੀਨ ਦੇ ਦੋ ਕਥਿਤ ਅੱਤਵਾਦੀਆਂ ਨਾਲ ਕੀਤਾ ਗ੍ਰਿਫ਼ਤਾਰ

6
SHARE

ਜੰਮੂ (ਬਿਊਰੋ) ਅੱਜ ਜੰਮੂ ਪੁਲਿਸ ਵੱਲੋਂ ਇੱਕ ਸਨਸਨੀ ਖੇਜ ਖੁਲਾਸਾ ਕਰਦਿਆਂ ਬਹਾਦਰੀ ਲਈ ਪੁਲਿਸ ਮੈਡਲ ਜੇਤੂ ਡੀਐੱਸਪੀ ਦਵਿੰਦਰ ਸਿੰਘ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਦੋ ਕਥਿਤ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਉਨ੍ਹਾਂ ਨਾਲ ਫੜੇ ਗਏ ‘ਅੱਤਵਾਦੀਆਂ’ ਵਿੱਚੋਂ ਇੱਕ ਹਿਜ਼ਬੁਲ ਦਾ ਕਮਾਂਡਰ ਸਈਦ ਨਾਵੀਦ ਮੁਸ਼ਤਾਕ ਉਰਫ਼ ਬੱਬੂ ਸੀ ਅਤੇ ਉਕਤ ਅਫਸਰ ਇਨ੍ਹਾਂ ਅੱਤਵਾਦੀਆਂ ਨੂੰ ਇੱਕ ਕਾਰ ਵਿੱਚ ਜੰਮੂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਦਿ ਹਿੰਦੂ ਨੇ ਆਈਜੀ ਪੁਲਿਸ (ਕਸ਼ਮੀਰ) ਵਿਜੇ ਕੁਮਾਰ ਦੇ ਹਵਾਲੇ ਨਾਲ ਲਿਖਿਆ ਹੈ, “ਸ਼ਨਿੱਚਰਵਾਰ ਨੂੰ ਸ਼ੋਪੀਆਂ ਪੁਲਿਸ ਦੀ ਇਤਲਾਹ ‘ਤੇ ਜੰਮੂ-ਦਿੱਲੀ ਹਾਈਵੇਅ ‘ਤੇ ਇੱਕ ਕਾਰ ਦੀ ਤਲਾਸ਼ੀ ਦੌਰਾਨ ਦੋ ਅੱਤਵਾਦੀਆਂ ਨੂੰ ਇੱਕ ਪੁਲਿਸ ਅਫ਼ਸਰ ਨਾਲ ਫੜ੍ਫਹਿਆ ਗਿਆ ਹੈ ਅਤੇ ਹੁਣ ਉਕਤ ਪੁਲਿਸ ਅਫ਼ਸਰ ਕੋਲੋਂ ਸੁਰੱਖਿਆ ਏਜੰਸੀਆਂ ਵੱਲੋਂ ਦਹਿਸ਼ਤਗਰਦ ਵਾਲਾ ਸਲੂਕ ਕਰਦਿਆਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।” ਆਈਜੀ ਮੁਤਾਬਕ ਦਵਿੰਦਰ ਸਿੰਘ ਨੇ ਤਿੰਨ ਦਿਨਾਂ ਦੀ ਛੁੱਟੀ ਦੀ ਅਰਜੀ ਦਿੱਤੀ ਸੀ ਤੇ ਗਣਤੰਤਰ ਦਿਵਸ ਤੋਂ ਸਿਰਫ਼ ਦੋ ਹਫ਼ਤੇ ਪਹਿਲਾਂ ਇਹ ਗ੍ਰਿਫ਼ਤਾਰੀ ਹੋਈ ਹੈ।

ਇਥੇ ਇਹ ਵੀ ਜਿਕਰਯੋਗ ਹੈ ਕਿ ਸਾਲ 2002 ਵਿੱਚ ਵੀ ਦਵਿੰਦਰ ਸਿੰਘ ਦਾ ਨਾਮ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਸੰਸਦ ’ਤੇ ਹਮਲੇ ਦੇ ਮੁਜਰਮ ਅਫ਼ਜ਼ਲ ਗੁਰੂ ਨੇ ਉਨ੍ਹਾਂ ਦਾ ਜ਼ਿਕਰ ਇੱਕ ਚਿੱਠੀ ਵਿੱਚ ਕੀਤਾ ਸੀ। ਗੁਰੂ ਨੇ ਕਿਹਾ ਸੀ ਕਿ ਦਵਿੰਦਰ ਸਿੰਘ ਨੇ ਉਸ ਨੂੰ ਇੱਕ ਹੋਰ ਹਮਲਾਵਰ ਮੁਹਮੰਦ ਨੂੰ ਦਿੱਲੀ ਲਿਜਾਣ ਨੂੰ ਕਿਹਾ ਸੀ ਅਤੇ ਦਵਿੰਦਰ ਸਿੰਘ ਨੇ ਉਸ ਹਮਲਾਵਰ ਦੀ ਕਿਰਾਏ ‘ਤੇ ਮਕਾਨ ਦਿਵਾਉਣ ਅਤੇ ਕਾਰ ਖਰੀਦਣ ਵਿੱਚ ਮਦਦ ਵੀ ਕੀਤੀ ਸੀ, ਉਸ ਵੇਲੇ ਦਵਿੰਦਰ ਦੀ ਕਥਿਤ ਸ਼ਮੂਲੀਅਤ ਬਾਰੇ ਕੋਈ ਕਾਰਵਾਈ ਨਹੀਂ ਹੋਈ ਸੀ। ਅਫਜਲ ਗੁਰੂ ਨੂੰ ਪਹਿਲਾਂ ਹੀ ਫਾਂਸੀ ਦਿੱਤੀ ਜਾ ਚੁੱਕੀ ਹੈ।