Home Blog ਧਰਮ ਆਧਾਰਿਤ ਰਾਜਨੀਤੀ ਸਮਾਜ ਲਈ ਭਿਆਨਿਕ ਖਤਰਾ

ਧਰਮ ਆਧਾਰਿਤ ਰਾਜਨੀਤੀ ਸਮਾਜ ਲਈ ਭਿਆਨਿਕ ਖਤਰਾ

20
SHARE

ਭਾਰਤ ਬਹੁ-ਧਰਮੀ ਦੇਸ਼ ਐ ਜਿਥੇ ਵੱਖ-2 ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ । ਕਿਸੇ ਵੀ ਧਰਮ ਵਿੱਚ ਅਸਹਿਣ-ਸ਼ੀਲਤਾ ਲਈ ਕੋਈ ਜਗ੍ਹਾ ਨਹੀਂ ਅਤੇ ਨਾ ਹੀ ਕਿਸੇ ਦੂਸਰੇ ਧਰਮ ਨੂੰ ਮਾੜਾ ਕਿਹਾ ਗਿਆ ਐ ਸਗੋਂ ਧਰਮ ਦਾ ਅਸਲੀ ਮਨੋਰਥ ਤਾਂ ਬੰਦੇ ਵਿਚੋਂ ਪਸ਼ੂਪੁਣੇ ਨੂੰ ਖਤਮ ਕਰਕੇ ਇਨਸਾਨ ਬਣਾਉਣਾ ਐ । ਭਾਵੇ ਮੁਸਲਿਮ,ਹਿੰਦੂ ,ਸਿੱਖ,ਇਸਾਈ ਜਾ ਕੋਈ ਹੋਰ ਧਰਮ ਕਿਸੇ ਵੀ ਧਰਮ ਦਾ ਊਚ-ਨੀਚ,ਜਾ ਜਾਤ-ਪਾਤ ਵਿੱਚ ਕੋਈ ਵਿਸ਼ਵਾਸ਼ ਨਹੀਂ ਐ ਪਰ ਬੰਦੇ ਨੇ ਆਪਣੀ ਗੰਦੀ ਰਾਜਨੀਤੀ ਦੀ ਖਾਤਿਰ ਧਰਮ ਨੂੰ ਆਪਣੇ ਨਿੱਜੀ-ਹਿੱਤਾਂ ਦੀ ਵਰਤਣ ਦੀ ਕੋਸ਼ਿਸ਼ ਰਹੀ ਐ । ਰਾਜਨੀਤਿਕ ਲੋਕਾਂ ਨੇ ਧਰਮ ਦਾ ਸਹਾਰਾ ਲੈਕੇ ਆਪਣੀ ਹਕੂਮਤ ਨੂੰ ਕਾਇਮ ਰਖਣ ਦੀ ਕੋਸ਼ਿਸ ਕੀਤੀ ਐ ।ਜਿਸ ਦਾ ਸਿੱਟਾ ਧਰਮਾਂ ਦਾ ਆਪਸੀ ਸੰਘਰਸ਼ ਦੇ ਰੂਪ ਵਿੱਚ ਆਉਂਦਾ ਰਿਹਾ। ਮੁਸਲਿਮ ਸ਼ਾਸ਼ਕਾਂ ਨੇ ਆਪਣੀ ਧਰਮ ਆਧਾਰਿਤ ਰਾਜਨੀਤੀ ਨਾਲ ਆਪਣੀ ਸੱਤਾ ਕਾਇਮ ਕੀਤੀ ਜਿਸ ਨਾਲ ਦੂਸਰੇ ਘਟ-ਗਿਣਤੀ ਧਰਮਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਹੁਤ ਵਾਰ ਇਨਸਾਨੀਅਤ ਨੂੰ ਓਦੋਂ ਸ਼ਰਮਸਾਰ ਹੋਣਾ ਪਿਆ ਜਦੋਂ ਧਰਮ ਦੇ ਅਖੌਤੀ ਲੋਕਾਂ ਨੇ ਦੂਸਰੇ ਧਰਮ ਦੇ ਲੋਕਾਂ ਉੱਪਰ ਐਨੀਆਂ ਜ਼ਿਆਦਤੀਆਂ ਕੀਤੀਆਂ ਕਿ ਓਹਨਾਂ ਨੂੰ ਆਪਣੇ ਧਰਮ ਨੂੰ ਬਚਾਉਣ ਲਈ ਆਪਣੀਆਂ ਕੀਮਤੀ ਜਾਨਾ ਦੀ ਕੁਰਬਾਨੀ ਤੱਕ ਕਰਨੀ ਪਈ ਜਿਸ ਦੇ ਫਲਸਰੂਪ ਹਜ਼ਾਰਾਂ –ਲਖਾਂ ਲੋਕ ਮਾਰੇ ਗਏ ਜਾ ਉੱਜੜ ਗਏ ਅਤੇ ਜ਼ਿੰਦਗੀ ਅਸਤ-ਵਿਅਸਤ ਹੋ ਗਈ ।
1947 ਵਿੱਚ ਭਾਰਤ ਦੀ ਵੰਡ ਸਮੇ ਜਾਂਦੇ-ਜਾਂਦੇ ਅੰਗਰੇਜ ਐਸੇ ਬੀਜ ,ਬੀਜ ਕੇ ਗਏ ਕਿ ਅੱਜ ਤੱਕ ਅਸੀਂ ਓਹਨਾਂ ਦੇ ਬੀਜੇ ਕੰਡੇ ਚੁਗਣ ਤੇ ਲੱਗੇ ਹੋਏ ਆ ।ਭਾਰਤ ਦੀ ਧਰਮ-ਆਧਾਰਿਤ ਦੋ ਮੁਲਕਾਂ ਵਿੱਚ ਹੋਈ ਵੰਡ ਨੇ ਭਾਰਤ ਦੇ ਹਸਦੇ–ਵਸਦੇ ਭਾਈਚਾਰੇ ਨੂੰ ਐਸੀ ਸੱਟ ਮਾਰੀ ਕਿ ਭਰਾ–ਭਰਾ ਦਾ ਵੈਰੀ ਬਣ ਗਿਆ ਔਰ ਹਜ਼ਾਰਾਂ ਲੋਕ ਮਾਰੇ ਗਏ ਜਾਂ ਆਪਣਾ ਸਭ-ਕੁਝ ਘਰ-ਘਾਟ ਛੱਡ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾ ਪਿਆ ।ਭਾਰਤ ਦੀ ਵੰਡ ਵਿੱਚ ਐਨਾ ਕੁਝ ਗਵਾ ਲੈਣ ਤੋਂ ਬਾਅਦ ਵੀ ਇਹਨਾਂ ਸਿਆਸਤਦਾਨਾਂ ਨੇ ਕੋਈ ਸਬਕ ਨਹੀਂ ਸਿਖਿਆ ਔਰ ਓਹੀ ਗੰਦੀ ਰਾਜਨੀਤੀ ਉਸੀ ਤਰਾਂ ਬ-ਦਸਤੂਰ ਜਾਰੀ ਐ ਕੋਈ ਵੀ ਪਾਰਟੀ ਕਿਸੇ ਖ਼ਾਸ ਧਰਮ ਦੀਆਂ ਵੋਟਾਂ ਦੀ ਖਾਤਿਰ ਅੱਜ ਵੀ ਆਪਣੀ ਘਟੀਆ ਰਾਜਨੀਤੀ ਤੋਂ ਬਾਜ ਨਹੀਂ ਆਉਂਦੀ ਜਿਸ ਦਾ ਸਿੱਟਾ ਕਸ਼ਮੀਰ,ਗੁਜਰਾਤ,ਪੰਜਾਬ ਅਤੇ ਹੋਰ ਬਹੁਤ ਸਾਰੇ ਰਾਜਾਂ ਵਿੱਚ ਧਰਮ ਆਧਾਰਿਤ ਦੰਗੇ ਹੋਏ ਹਨ । ਰਾਜਨੀਤੀ ਕਰਕੇ ਲਖਾਂ ਲੋਕਾਂ ਨੂੰ ਆਪਣੇ ਪਿਆਰਿਆਂ ਨੂੰ ਖੋਹਣਾ ਪਿਆ । ਪਰ ਇਹ ਰਾਜਨੀਤਕ ਲੋਕਾਂ ਦੀ ਭਿਆਨਿਕ ਸੋਚ ਦਾ ਨਤੀਜਾ ਐ ਜਿਸ ਨਾਲ ਓਹਨਾਂ ਨੂੰ ਆਪਣੇ ਨਿੱਜਾ ਹਿੱਤਾਂ ਤੋਂ ਉਤੇ ਹੋਰ ਕੁਝ ਨਹੀਂ ਦਿਸਦਾ ਅਤੇ ਓਹ ਆਪਣੇ ਦੇਸ਼ ਤੋਂ ਵੱਧ ਆਪਣੇ ਨਿੱਜੀ ਹਿਤਾਂ ਨੂੰ ਪਹਿਲ ਦਿੰਦੇ ਐ । ਇਹਨਾਂ ਸਭ ਬਿਮਾਰੀਆਂ ਦੀ ਜੜ੍ਹ ਸਾਡਾ ਅੰਨਾ-ਧਾਰਮਿਕ ਜਾਨੂਨ ਐ ਕਿਓਂਕੀ ਅਸੀਂ ਧਰਮ ਨੂੰ ਇੱਕ ਨਸ਼ਾ ਬਣਾ ਲਿਆ ਐ ਜਿਸ ਪ੍ਰਕਾਰ ਇੱਕ ਨਸ਼ਾ ਕਰਨ ਵਾਲਾਂ ਉਸਦੇ ਨਤੀਜਿਆਂ ਤੋਂ ਬੇਫਿਕਰ ਹੁੰਦੈ ਜਾਂ ਅਣਡਿਠ ਕਰ ਦਿੰਦਾ ਐ ਉਸੀ ਤਰ੍ਹਾਂ ਅਸੀਂ ਆਪਣੇ ਧਰਮ ਨੂੰ ਮੰਨਦਿਆਂ ਅਸੀਂ ਦੂਸਰੇ ਧਰਮ ਦਾ ਸਤਿਕਾਰ ਕਰਨ ਦੀ ਜ਼ਰੂਰਤ ਨਹੀਂ ਸਮਝਦੇ ਜਿਸ ਦਾ ਸਿੱਟਾ ਇਹ ਨਿਕਲਦਾ ਐ ਕਿ ਸਾਡੀ ਕਿਸੇ ਅਗਿਆਨਤਾ ਵੱਸ ਕੀਤੀ ਛੋਟੀ-ਮੋਟੀ ਗਲਤੀ ਦੂਸਰੇ ਧਰਮ ਦੇ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਕਰ ਦਿੰਦੀ ਐ ਜਿਸ ਦੇ ਸਿੱਟੇ ਵਜੋਂ ਆਪਸੀ ਟਕਰਾਅ ਪੈਦਾ ਹੋ ਜਾਂਦਾ ਐ ਜੇਕਰ ਸਾਨੂੰ ਆਪਣੇ ਧਰਮ ਨੂੰ ਮੰਨਣ ਦੀ ਖੁਲ ਐ ਤਾਂਇਹ ਸਾਡਾ ਫਰਜ਼ ਵੀ ਐ ਕਿ ਅਸੀਂ ਦੂਸਰੇ ਧਰਮ ਦਾ ਵੀ ਸਤਿਕਾਰ ਕਰੀਏ ਅਤੇ ਕੋਈ ਐਸੀ ਗਲ ਨਾ ਕਰੀਏ ਜਿਸ ਨਾਲ ਦੂਸਰੇ ਧਰਮ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪਹੁੰਚੇ ਜਾਂ ਉਸ ਵਿੱਚ ਦਖਲ-ਅੰਦਾਜ਼ੀ ਹੋਵੇ । ਪਿਛਲੇ ਕੁਝ ਸਮੇ ਤੋਂ ਵੱਖ-ਵੱਖ ਧਰਮਾਂ ਵਿੱਚ ਪਾੜਾ ਵਧਦਾ ਜਾਂ ਰਿਹਾ ਐ ਜਿਸ ਨਾਲ ਸਮਾਜ ਵਿੱਚ ਭਾਈਚਾਰੇ ਨੂੰ ਕਾਇਮ ਰਖਣਾ ਵੀ ਇੱਕ ਚਨੌਤੀ ਬਣ ਗਿਆ ਐ । ਸਾਡੇ ਰਾਜਨੀਤਕ ਨੇਤਾ ਭਾਈਚਾਰੇ ਨੂੰ ਕਾਇਮ ਰਖਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਦੀ ਬਜਾਏ ਆਪਣੀ ਰਾਜਨੀਤਕ ਸੱਤਾ ਦੀ ਭੁੱਖ ਦੀ ਖਾਤਿਰ ਆਪਣੀਆਂ ਰਾਜਸੀ-ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਹਨ ।
ਧਰਮ ਤੇ ਆਧਾਰਿਤ ਰਾਜਨੀਤੀ ਦੇਸ਼ ਲਈ ਇੱਕ ਭਿਆਨਿਕ ਖਤਰਾ ਐ ਜਿਸ ਨੂੰ ਅਲੱਗ-ਅਲੱਗ ਕਰਨ ਦੀ ਜ਼ਰੂਰਤ ਐ । ਕਿਸੇ ਵੀ ਧਾਰਮਿਕ ਸੰਗਠਨ ਨੂੰ ਰਾਜਨੀਤੀ ਦੀ ਆਗਿਆ ਨਹੀਂ ਹੋਣੀ ਚਾਹੀਦੀ ਕਿਓਂਕਿ ਅਜਿਹਾ ਹੋਣ ਨਾਲ ਇੱਕ ਦੇਸ਼ ਦੀ ਅਖੰਡਤਾ ਨੂੰ ਭਿਆਨਿਕ ਖਤਰਾ ਪੈਦਾ ਹੋ ਸਕਦੈ ਖ਼ਾਸ ਕਰ ਭਾਰਤ ਵਰਗੇ ਬਹੁ -ਧਰਮੀ ਔਰ ਬਹੁ-ਭਾਸ਼ਾਈ ਦੇਸ਼ ਲਈ ਤਾਂ ਇਹ ਬਹੁਤ ਵੱਡਾ ਖਤਰਾ ਹੈ ਐ ਕਿਓਂਕਿ ਅਸੀਂ ਹਰ ਸਮੇ ਅਜਿਹੀਆਂ ਸਮਸਿਆਵਾਂ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੂਝਦੇ ਰਹੇ ਆ । ਕਦੀ ਸਿਖਾਂ ਦੇ ਵਖਰੇ ਰਾਜ ਦੀ ਮੰਗ ,ਕਦੇ ਕਸ਼ਮੀਰ ਦੀ ਸਮੱਸਿਆ । ਸਮੇ –ਸਮੇ ਤੇ ਅਜਿਹੀਆਂ ਲਹਿਰਾਂ ਉਠਦੀਆਂ ਰਹੀਆਂ ਜਿੰਨਾਂ ਨਾਲ ਬੇ-ਗਿਣਤ ਲੋਕਾਂ ਨੂੰ ਆਪਣੀਆਂ ਜਾਨਾਂ ਗਵੌਣੀਆ ਪਈਆਂ ਔਰ ਲੋਕਾਂ ਦੇ ਦੁਖਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਰਿਹਾ । ਦੇਸ਼ ਦੀ ਆਰਥਿਕ ਤਰੱਕੀ ਨੂੰ ਨੁਕਸਾਨ ਹੋਇਆ ਅਤੇ ਸਮਾਜਿਕ ਤੋਰ ਤੇ ਸਾਡੀ ਅੰਤਰ-ਰਾਸ਼ਟਰੀ ਭਾਈਚਾਰੇ ਵਿੱਚ ਬੇ-ਇੱਜਤੀ ਹੋਈ । ਸਿਰਫ ਮੁਠੀ-ਭਰ ਲੋਕਾਂ ਦੀਆਂ ਗਲਤੀਆਂ ਕਰਕੇ ਸਾਡੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਵੀ ਬੇ-ਇੱਜਤੀ ਸਹਾਰਨੀ ਪਈ ਅਤੇ ਸਾਡੇ ਦੇਸ਼ ਦੀ ਸਾਖ ਨੂੰ ਜੋ ਖੋਰਾ ਲੱਗਾ ਉਸਦੀ ਭਰਪਾਈ ਤਾਂ ਹੋ ਹੀ ਨਹੀਂ ਸਕਦੀ ।
ਅੱਜ ਦੇਸ਼ ਸਾਹਮਣੇ ਜੇ ਸਭ ਤੋਂ ਵੱਡੀ ਸਮਸਿਆ ਐ ਤਾਂ ਓਹ ਸਿਰਫ ਧਾਰਮਿਕ-ਅਸਹਨਸ਼ੀਲਤਾ ਦੀ ਐ ਕਿਓਂਕਿ ਇਨ੍ਹਾਂ ਬੇਈਮਾਨ ਧੋਖੇਬਾਜ਼ ਨੇਤਾਵਾਂ ਨੇ ਲੋਕਾਂ ਵਿੱਚ ਧਰਮ ਆਧਾਰਿਤ ਐਸੀਆਂ ਵੰਡੀਆਂ ਪਾ ਦਿੱਤੀਆਂ ਹੋਈਆਂ ਹਨ ਕੇ ਲੋਕਾਂ ਵਿਚੋਂ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਐ , ਕੋਈ ਵੀ ਵਿਅਕਤੀ ਦੂਸਰੇ ਧਰਮ ਨੂੰ ਇੱਜਤ ਦੇਣ ਵਿੱਚ ਆਪਣੀ ਹੇਠੀ ਸਮਝਦਾ ਐ ਜਿਸਦਾ ਸਿੱਟਾ ਧਰਮ ਆਧਾਰਿਤ ਦੰਗੇ-ਫ਼ਸਾਦ ਹੋ ਰਹੇ ਹਨ । ਮੰਦਿਰ–ਮਸਜਿਦ ਨੂੰ ਲੋਕਾਂ ਦੀਆਂ ਜਾਨਾਂ ਨਾਲੋਂ ਜਿਆਦਾ ਅਹਿਮੀਅਤ ਦਿੱਤੀ ਜਾ ਰਹੀ ਐ । ਨੇਤਾ ਇੱਕ ਭੜਕਾਊ ਬਿਆਨ ਦੇ ਕੇ ਲੋਕਾਂ ਨੂੰ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣਾ ਦਿੰਦਾ ਐ ਔਰ ਐਸੀ ਰਾਜਨੀਤੀ ਨੂੰ ਰੋਕਣਾ ਸਮੇ ਦੀ ਮੁੱਖ ਜ਼ਰੂਰਤ ਐ । ਸਾਡੇ ਦੇਸ਼ ਦੇ ਧਰਮ ਨਿਰਪੱਖ ਸਰੂਪ ਨੂੰ ਕਾਇਮ ਰਖਣ ਲਈ ਐਸੇ ਕਨੂਨ ਬਣਾਉਣੇ ਜਰੂਰੀ ਐ ਜਿੰਨਾਂ ਨਾਲ ਧਾਰਮਿਕ ਕੱਟੜਤਾ ਨੂੰ ਰੋਕਿਆ ਜਾ ਸਕੇ । ਧਾਰਮਿਕ ਅਸਹਨਸ਼ੀਲਤਾ ਨੂੰ ਖਤਮ ਕਰਨ ਲਈ ਸਾਰੇ ਧਰਮਾਂ ਦਾ ਸਤਿਕਾਰ ਜਰੂਰੀ ਐ ਅਤੇ ਜੋ ਵਿਅਕਤੀ ਕਿਸੇ ਦੂਸਰੇ ਧਰਮ ਲਈ ਮੁਸ਼ਕਿਲ ਮੈਦਾ ਕਰੇ ਉਸ ਲਈ ਸਖਤ ਸਜਾ ਦੀ ਵਿਵਸਥਾ ਹੋਣੀ ਚਾਹੀਦੀ ਐ ।
ਕੱਟੜ ਬਣਕੇ ਧਰਮ ਲਈ ਲੜਨ ਤੋਂ ਪਹਿਲਾਂ ਸਾਨੂੰ ਧਰਮ ਦਾ ਅਰਥ ਸਮਝਣ ਦੀ ਲੋੜ ਐ ਕਿਓਂਕਿ “ਧਰਮ ਨਹੀਂ ਸਿਖਾਤਾ ਕਿਸੀ ਸੇ ਬੈਰ ਰਖਣਾ “ਜੇਕਰ ਇਸ ਵਾਕ ਦੀ ਡੂੰਘਿਆਈ ਵਿੱਚ ਜਾਕੇ ਦੇਖੀਏ ਤਾਂ ਸਾਡੀਆਂ ਸਾਰੀਆਂ ਧਰਮ ਆਧਾਰਿਤ ਸਮਸਿਆਵਾਂ ਖਤਮ ਹੋ ਸਕਦੀਆਂ ਹਨ ਕਿਓਂਕਿ ਮਨੁਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਐ ਔਰ ਕੋਈ ਵੀ ਹੋਰ ਧਰਮ ਕਾਰਜ ਇਨਸਾਨੀਅਤ ਤੋਂ ਵੱਡਾ ਨਹੀਂ ਹੋ ਸਕਦਾ । ਸੋ ਸਾਨੂੰ ਚੇਤਨ ਹੋਣਾ ਪਵੇਗਾ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਤਾਨ੍ਹਿਆਂ ਤੋਂ ਬਚ ਸਕੀਏ ਕੇ ਅਸੀਂ ਓਹਨਾਂ ਲਈ ਆਪਣੀ ਨਿੱਜੀ ਹਾਓਮਿਆ ਖਾਤਿਰ ਦੂਸਰਿਆਂ ਨਾਲ ਲੜਨ ਤੋਂ ਸਿਵਾਇ ਓਹਨਾਂ ਨੂੰ ਹੋਰ ਕਿ ਦਿੱਤਾ ਐ । ਏਹ ਭਰਿਸ਼ਟ ਰਾਜਨੀਤਕ ਲੋਕਾਂ ਨੇ ਕਿ ਸੋਚਣਾ ਐ ਜਿਨ੍ਹਾਂ ਨੂੰ ਕੁਰਸੀ ਤੋਂ ਇਲਾਵਾ ਹੋਰ ਦਿਸਦਾ ਈ ਕੁਝ ਨਹੀਂ ਇਹ ਤਾਂ ਅਸੀਂ ਲੋਕਾਂ ਨੇ ਸੋਚਣਾ ਐ ਕਿ ਅਸੀਂ ਓਹਨਾਂ ਲੋਕਾਂ ਮਗਰ ਲੱਗਕੇ ਕਿਓ ਆਪਸ ਵਿੱਚ ਲੜਦੇ ਰਹੇ ਆ ਕਿਓ ਅਸੀਂ ਧਰਮ ਦੇ ਸਹੀ ਅਰਥਾਂ ਨੂੰ ਭੁਲਕੇ ਆਪਣੇ ਕੱਡੇ ਸਵਾਰਥੀ ਅਰਥਾਂ ਦੀ ਪੂਰਤੀ ਲਈ ਦੂਸਰਿਆਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ।-ਰਾਜਬੀਰ ਸਿੰਘ ਬਰਾੜ੍ਹ 9478600388