Home National ‘ਸਿੱਟ’ ਰਿਪੋਰਟ ਦੇ ਆਧਾਰ ‘ਤੇ 84 ਸਿੱਖ ਕਤਲੇਆਮ ਦੌਰਾਨ ਲਾਪ੍ਰਵਾਹੀ ਵਰਤਣ ਵਾਲੇ...

‘ਸਿੱਟ’ ਰਿਪੋਰਟ ਦੇ ਆਧਾਰ ‘ਤੇ 84 ਸਿੱਖ ਕਤਲੇਆਮ ਦੌਰਾਨ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਵਾਲਿਆਂ ‘ਤੇ ਹੋਏਗੀ ਸਖਤ ਕਾਰਵਾਈ- ਕੇਂਦਰ ਸਰਕਾਰ

2
SHARE

ਨਵੀਂ ਦਿੱਲੀ (ਬਿਊਰੋ) ਅੱਜ 84 ਸਿੱਖ ਕਤਲੇਆਮ ਨੂੰ ਲੈ ਕੇ ਵੱਡੀ ਖ਼ਬਰ ਹੈ ਜਿਸ ਅਨੁਸਾਰ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਅਸੀਂ ਹਾਈਕੋਰਟ ਦੇ ਸਾਬਕਾ ਜੱਜ ਐਸ.ਐਨ ਢੀਂਗਰਾ ਦੀ ਅਗਵਾਈ ਵਾਲੀ ‘ਸਿੱਟ’ ਦੀ ਰਿਪੋਰਟ ਨੂੰ ਮਨਜ਼ੂਰ ਕਰ ਲਿਆ ਹੈ ਜਿਸ ਦੇ ਆਧਾਰ ‘ਤੇ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਵਾਲਿਆਂ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਸਿੱਖ ਕਤਲੇਆਮ ਦੇ 186 ਕੇਸਾਂ ਦੀ ਸਮੀਖਿਆ ਕਰਨ ਵਾਲੀ ਸਿੱਟ ਨੇ ਰਿਪੋਰਟ ਦਿੱਤੀ ਹੈ ਕਿ ਜਾਂਚ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਹੈ ਕਿਓਂਕਿ ਜ਼ਿਆਦਾਤਰ ਮਾਮਲਿਆਂ ‘ਚ ਹੇਠਲੀ ਅਦਾਲਤ ਤੋਂ ਮੁਕਦਮਾ ਖਾਰਜ ਹੋਣ ਤੋਂ ਬਾਅਦ ਉੱਚ ਅਦਾਲਤ ਵਿੱਚ ਅਪੀਲ ਹੀ ਦਾਇਰ ਨਹੀਂ ਕੀਤੀ ਗਈ। ਇਸ ਤੋਂ ਬਾਅਦ ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਹੈ ਕਿ ਉਹ ਬੰਦ ਕੇਸਾਂ ਦੀ ਮੁੜ ਸੁਣਵਾਈ ਕਰਨ ਲਈ ਅਪੀਲ ਦਾਖਿਲ ਕਰ ਸਕਦੇ ਹਨ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ‘ਸਿੱਟ’ ਦਾ ਗਠਨ ਕੀਤਾ ਸੀ ਕਿਓਂਕਿ ਦੋਸ਼ ਸਨ ਕਿ ਜਿਆਦਾਤਰ ਕੇਸਾਂ ਨੂੰ ਸਬੂਤ ਤੇ ਤੱਤ ਦੇਖੇ ਬਿਨਾਂ ਬੰਦ ਕਰ ਦਿੱਤਾ ਗਿਆ ਇਸ ਦੇ ਇਲਾਵਾ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਨੇ ਸਹੀ ਢੰਗ ਨਾਲ ਬਿਆਨ ਦਰਜ ਨਹੀਂ ਕੀਤੇ।
ਇਥੇ ਇਹ ਜਿਕਰਯੋਗ ਹੈ ਕਿ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਸ ਦੇ ਅੰਗ ਰੱਖਿਅਕਾਂ ਨੇ ਗੋਲੀ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਕਿਓਂਕਿ ਇਹ ਦੋਵੇਂ ਅੰਗ ਰੱਖਿਅਕ ਸਿੱਖ ਸੀ ਇਸ ਲਈ ਦਿੱਲੀ ‘ਚ ਵੱਡੇ ਪੱਧਰ ਉੱਤੇ ਦੰਗੇ ਹੋਏ ਜਿਸ ‘ਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰ ਦਿੱਤਾ ਗਿਆ ਸੀ ਜਿਸ ਦੇ ਦੋਸ਼ ਕਾਂਗਰਸ ਦੇ ਵੱਡੇ ਨੇਤਾਵਾਂ ਸੱਜਣ ਕੁਮਾਰ ਅਤੇ ਕਮਲ ਨਾਥ ਉੱਤੇ ਲੱਗੇ ਸਨ।.