Home Punjab ਫਰੀਦਕੋਟ ਦੀ ਲਵਪ੍ਰੀਤ ਕੌਰ ਬਰਾੜ ਨੇ ਜੱਜ ਬਣਕੇ ਫਰੀਦਕੋਟ ਦਾ ਨਾਮ ਕੀਤਾ...

ਫਰੀਦਕੋਟ ਦੀ ਲਵਪ੍ਰੀਤ ਕੌਰ ਬਰਾੜ ਨੇ ਜੱਜ ਬਣਕੇ ਫਰੀਦਕੋਟ ਦਾ ਨਾਮ ਕੀਤਾ ਰੋਸ਼ਨ,

ਪੂਰੇ ਪੰਜਾਬ ਚੋਂ 5 ਸਥਾਨ ਹਾਸਿਲ ਕਰ ਦੂਜੀ ਸਭ ਤੋਂ ਛੋਟੀ ਉਮਰ ਚ ਜੱਜ ਬਣੀ ਲਵਪ੍ਰੀਤ ਕੌਰ ਬਰਾੜ

10
SHARE

ਫਰੀਦਕੋਟ (ਗੁਰਜੀਤ ਰੋਮਾਣਾ) ਬਾਬਾ ਫਰੀਦ ਦੀ ਚਰਨ ਛੋਹ ਪ੍ਰਾਪਤ ਧਰਤੀ ਫਰੀਦਕੋਟ ਵਿੱਚ ਬਾਬਾ ਫਰੀਦ ਜੀ ਦੇ ਨਾਮ ਤੇ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਚ ਆਪਣੀ ਨਰਸਰੀ ਤੋਂ ਪੜ੍ਹਾਈ ਸ਼ੁਰੂ ਕਰਨ ਵਾਲੀ ਇੱਕ ਸਧਾਰਨ ਪਰਿਵਾਰ ਦੀ ਧੀ ਨੇ ਜੱਜ ਬਣਕੇ ਆਪਣੇ ਮਾਪਿਆਂ ਦਾ ਹੀ ਨਹੀਂ ਪੂਰੇ ਫਰੀਦਕੋਟ ਜਿਲ੍ਹੇ ਦਾ ਨਾਮ ਪੰਜਾਬ ਚ ਹੀ ਨਹੀਂ ਪੂਰੇ ਉਤਰੀ ਭਾਰਤ ਵਿੱਚ ਰੋਸ਼ਨ ਕਰ ਦਿੱਤਾ ਹੈ।ਲਵਪ੍ਰੀਤ ਕੌਰ ਬਰਾੜ ਜਿਸ ਨੇ ਮਾਤਾ ਸੁਖਵਿੰਦਰ ਕੌਰ ਅਤੇ ਪਿਤਾ ਜਗਸੀਰ ਸਿੰਘ ਦੇ ਘਰ ਪਿੰਡ ਹਰੀਏਵਲਾ ਚ ਜਨਮ ਲਿਆ ਅਤੇ ਮੁਢਲੀ ਪੜਾਈ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿਚ ਸ਼ੁਰੂ ਕੀਤੀ ਸਕੂਲ ਦੀ ਪੜਾਈ ਦੁਰਾਨ ਪਿਤਾ ਦੀ ਮੌਤ ਹੋਣ ਉਪਰੰਤ ਵੀ ਲਵਪ੍ਰੀਤ ਦੀ ਮਾਤਾ ਨੇ ਲਵਪ੍ਰੀਤ ਦੀ ਪੜ੍ਹਾਈ ਦ੍ਰਿੜ ਇਰਾਦੇ ਨਾਲ ਜਾਰੀ ਰੱਖੀ ਲਵਪ੍ਰੀਤ ਨੇ ਸ਼ੁਰੂ ਤੋਂ ਪੀਹਲੇ ਦਰਜੇ ਹਾਸਲ ਕੀਤੇ। ਲਵਪ੍ਰੀਤ ਨੇ 2013 ਚ ਬਾਬਾ ਫਰੀਦ ਲਾਅ ਕਾਲਜ ਚ ਪੜ੍ਹਾਈ ਸ਼ੁਰੂ ਕੀਤੀ ਅਤੇ ਬੀ ਏ ਐਲ ਐਲ ਬੀ ਦੇ ਪੰਜ ਸਾਲ ਕੋਰਸ ਵਿਚੋਂ ਪਿਹਲਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਲਵਪ੍ਰੀਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੀ ਸੀ ਐਸ ਜੁਡੀਸਰੀ ਸਾਲ 2020 ਦੇ ਐਲਣੇ ਨਤੀਜੇ ਅਨੁਸਾਰ ਪੰਜਾਬ ਵਿੱਚੋਂ 5ਵਾ ਸਥਾਨ ਹਾਸਿਲ ਕੀਤਾ।
ਇਸ ਦੁਰਾਨ ਲਵਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਉਹ ਸਾਰਾ ਸਿਹਰਾ ਆਪਣੇ ਮਾਪਿਆਂ ਨੂੰ ਦੇਣਾ ਚਉਦੀ ਹੈ, ਲਵਪ੍ਰੀਤ ਨੇ ਕਿਹਾ ਕਿ ਉਸਨੇ ਚੰਡੀਗੜ੍ਹ ਆਪਣੀ ਪੜ੍ਹਾਈ ਦੁਰਾਨ ਸਿਰਫ ਪੜ੍ਹਨ ਨੂੰ ਪਹਿਲ ਦਿੱਤੀ ਇਥੋਂ ਤਕ ਕੇ ਉਸਨੇ ਕੋਈ ਰੋਜ ਗਾਰਡਨ ਜਾਂ ਸੁਖਣਾ ਝੀਲ ਤਕ ਦੇ ਦਰਸ਼ਨ ਵੀ ਨਹੀਂ ਕੀਤੇ,ਉਸਨੇ ਨੌਜਵਾਨ ਪੀੜੀ ਨੂੰ ਮੈਸਜ ਦਿਤਾ ਕਿ ਜੇਕਰ ਤੁਸੀਂ ਮਿਹਨਤ ਨਾਲ ਪੜਾਈ ਕਰੋਗੇ ਤਾਂ ਤੁਸੀਂ ਵੀ ਮੇਰੇ ਵਾਂਗ ਮੰਜ਼ਲ ਹਾਸਲ ਕਰ ਸਕਦੇ ਹੋ। ਇਸ ਮੌਕੇ ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਅਤੇ ਮਹਿਪਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀਆਂ ਸੰਸਥਾਵਾਂ ਦੀ ਵਿਦਿਆਰਥਣ ਨੇ ਅੱਜ ਜੱਜ ਬਣਕੇ ਸਭ ਤੋਂ ਵੱਡੀ ਪ੍ਰਾਪਤੀ ਹਾਸਲ ਕਰਕੇ ਬਾਬਾ ਫਰੀਦ ਦੇ ਨਾਮ ਤੇ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਦਾ ਨਾਮ ਰੋਸ਼ਨ ਕੀਤਾ ਹੈ ਇਸ ਲੜਕੀ ਨੇ ਆਪਣੀ ਮੁਢਲੀ ਪੜ੍ਹਾਈ ਤੋਂ ਲੈ ਕੇ ਹਰ ਵਾਰ ਪਹਿਲਾ ਸਥਾਨ ਹਾਸਲ ਕੀਤਾ ਹੈ ਸਾਡੀ ਇਹੀ ਕਾਮਨਾ ਹੈ ਕੇ ਇਹ ਲੜਕੀ ਹੋਰ ਮਿਹਨਤ ਕਰਕੇ ਹਾਈਕੋਰਟ ਦੀ ਜੱਜ ਬਣੇ। ਇਸ ਮੌਕੇ ਲਵਪ੍ਰੀਤ ਕੌਰ ਦੀ ਮਾਤਾ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਕ੍ਰਿਪਾ ਹੋਈ ਹੈ ਕੇ ਅੱਜ ਉਨ੍ਹਾਂ ਦੀ ਲੜਕੀ ਨੇ ਇਹ ਮੁਕਾਮ ਹਾਸਲ ਕੀਤਾ ਹੈ ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਲਵਪ੍ਰੀਤ ਪੜਾਈ ਵਿਚ ਹੁਸ਼ਿਆਰ ਸੀ ਅਤੇ ਉਸਦੀ ਖੁਦ ਦੀ ਮਿਹਨਤ ਨੇ ਇਹ ਦਿਨ ਲਿਆਂਦੇ ਹਨ।