Home Punjab ਆਮ ਲੋਕ ਕਰੋਨਾ ਰੋਗ ਤੋਂ ਘਬਰਾਉਣ ਨਾਂ ਸਗੋਂ ਸਾਵਧਾਨੀਆਂ ਵਰਤਣ- ਥਾਣਾ ਮੁਖੀ...

ਆਮ ਲੋਕ ਕਰੋਨਾ ਰੋਗ ਤੋਂ ਘਬਰਾਉਣ ਨਾਂ ਸਗੋਂ ਸਾਵਧਾਨੀਆਂ ਵਰਤਣ- ਥਾਣਾ ਮੁਖੀ ਸਾਦਿਕ

6
SHARE

ਸਾਦਿਕ (ਬਿਊਰੋ) ਵਿਸ਼ਵ ਵਿੱਚ ਕਰੋਨਾਵਾਇਰਸ ਦੇ ਪ੍ਰਕੋਪ ਤੋਂ ਪੂਰਾ ਵਿਸ਼ਵ ਚਿੰਤਤ ਹੈ ਜਿਸ ਸਬੰਧੀ ਥਾਣਾ ਸਾਦਿਕ ਪੁਲਿਸ ਵੱਲੋਂ ਪਿੰਡ-ਪਿੰਡ ਜਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਥਾਣਾ ਮੁਖੀ ਸਾਦਿਕ, ਸ.ਜਗਬੀਰ ਸਿੰਘ ਨੇ ਗੱਲ ਕਰਦਿਆਂ ਦਿੱਤੀ. ਉਨ੍ਹਾਂ ਦੱਸਿਆ ਕਿ ਥਾਣਾ ਸਾਦਿਕ ਵੱਲੋਂ ਜੰਡ ਸਾਹਿਬ, ਡੋਡ ਸਮੇਤ ਕਈ ਹੋਰ ਪਿੰਡਾਂ ਵਿੱਚ ਮਾਸਕ ਵੰਡਣ ਦੇ ਨਾਲ-ਨਾਲ ਲੋਕਾਂ ਨੂੰ ਇਹ ਵੀ ਜਾਗਰੂਕ ਕੀਤਾ ਗਿਆ ਹੈ ਕਿ ਕਿਸੇ ਵੀ ਕਰੋਨਾ ਦੇ ਸ਼ੱਕੀ ਮਰੀਜ ਤੋਂ ਇੱਕ ਮੀਟਰ ਦਾ ਫਾਸਲਾ ਰੱਖਨ, ਵਾਰ-ਵਾਰ ਹੱਥਾਂ ਦੀ ਸਫਾਈ ਕਰਦੇ ਰਹਿਣ ਅਤੇ ਹੱਥ ਸਾਫ਼ ਕੀਤੇ ਬਿਨ੍ਹਾਂ ਅੱਖਾਂ ਅਤੇ ਚਿਹਰੇ ਨੂੰ ਹੱਥ ਨਾਂ ਲਾਉਣ.
ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਵਿਅਕਤੀ ਨੂੰ ਘਰ ਵਿੱਚ ਦਾਖਿਲ ਨਾਂ ਹੋਣ ਦਿੱਤਾ ਜਾਵੇ ਅਤੇ ਜੇਕਰ ਕਿਸੇ ਨੂੰ ਵੀ ਅਜਿਹਾ ਕੋਈ ਵਿਅਕਤੀ ਨਜਰ ਆਉਂਦਾ ਹੈ ਜਿਸ ਉੱਤੇ ਇਸ ਰੋਗ ਨਾਲ ਪੀੜਿਤ ਹੋਣ ਦਾ ਸ਼ੱਕ ਹੋਵੇ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ ਤਾਂਕਿ ਮੌਕੇ ਤੇ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ.